ਅਜਨਾਲਾ (ਸੁਖਦੇਵ ਸਿੰਘ): ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਵਿੱਚ ਲਗਾਏ ਲੋਕ ਦਰਬਾਰ ਵਿੱਚ ਵੱਖ-ਵੱਖ ਪਿੰਡਾਂ ਦੇ ਮੋਹਤਬਰਾਂ ਵੱਲੋਂ ਸਾਂਝੇ ਕੰਮਾਂ ਲਈ ਲਿਆਂਦੇ ਪ੍ਰਸਤਾਵ ਪਾਸ ਕਰਦਿਆਂ ਛੇਤੀ ਇਹ ਕੰਮ ਸ਼ੁਰੂ ਕਰਵਾਉਣ ਲਈ ਪੰਚਾਇਤ ਵਿਭਾਗ ਨੂੰ ਤਿਆਰੀ ਕਰਨ ਲਈ ਕਿਹਾ। ਅੱਜ ਲੋਕ ਦਰਬਾਰ ਵਿੱਚ ਲੋਕਾਂ ਦੇ ਮਸਲੇ ਸੁਣਦਿਆਂ ਧਾਲੀਵਾਲ ਨੇ ਕਿਹਾ ਕਿ ਲੋਕ ਦਰਬਾਰ ਰਾਹੀਂ ਲੋਕਾਂ ਦੇ ਨਿੱਜੀ ਕੰਮ ਸ਼ਿਕਾਇਤਾਂ ਦਾ ਨਿਬੇੜਾ ਕਰਦਿਆਂ ਪਿੰਡਾਂ ਦੇ ਸਾਂਝੇ ਕੰਮਾਂ ਨੂੰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਪਾਸ ਕਰਦਿਆਂ ਇਹ ਕੰਮ ਨੇੜਲੇ ਭਵਿੱਖ ਵਿੱਚ ਵੱਖ-ਵੱਖ ਪਿੰਡਾਂ ਦੇ ਇਕ ਕਰੋੜ ਰੁਪਏ ਤੋਂ ਵੱਧ ਦੇ ਕੰਮ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਵਾਲਿਆਂ ਨੂੰ ਵਿਕਾਸ ਦੇ ਕੀਤੇ ਗਏ ਕੰਮ ਦੇਖਣੇ ਚਾਹੀਦੇ ਹਨ।