ਧਾਰੀਵਾਲ ’ਚ ਕੈਂਸਰ ਜਾਂਚ ਕੈਂਪ 23 ਨੂੰ
04:07 AM Mar 11, 2025 IST
Advertisement
ਪੱਤਰ ਪ੍ਰੇਰਕ
Advertisement
ਧਾਰੀਵਾਲ, 10 ਮਾਰਚ
ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਹਸਪਤਾਲ ਧਾਰੀਵਾਲ ਵਿੱਚ 23 ਮਾਰਚ ਨੂੰ ਸਵੇਰੇ 10 ਤੋਂ 2 ਵਜੇ ਤੱਕ ਕੈਂਸਰ ਦਾ ਮੁਫ਼ਤ ਜਾਂਚ ਕੈਂਪ ਲਾਇਆ ਜਾਵੇਗਾ। ਹਸਪਤਾਲ ਦੇ ਪ੍ਰਬੰਧਕ ਡਾਕਟਰ ਸੁਰਿੰਦਰ ਸਿੰਘ ਸ਼ਾਂਤ ਨੇ ਦੱਸਿਆ ਕਿ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਂਪ ਵਿੱਚ ਕੈਂਸਰ ਦੇ ਉੱਘੇ ਸਪੈਸ਼ਲਿਸਟ ਡਾਕਟਰ ਨੀਰਜ ਜੈਨ ਐਮਬੀਬੀਐਸ,ਡੀਐਨਬੀ, ਫਿਕਰੋ, ਪੀਐਚਡੀ (ਪ੍ਰੋਫੈਸਰ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ) ਮਰੀਜ਼ਾਂ ਦਾ ਚੈੱਕਅੱਪ ਕਰਨਗੇ। ਇਸ ਸਮੇਂ ਲੋੜਵੰਦ ਮਰੀਜ਼ਾਂ ਦਾ ਹੱਡੀਆਂ ਦਾ ਟੈਸਟ ਮੁਫ਼ਤ ਹੋਵੇਗਾ। ਇਸ ਦਿਨ ਹਸਪਤਾਲ ਵਿੱਚ ਹੋਣ ਵਾਲੇ ਸਾਰੇ ਟੈਸਟ ਮੁਫ਼ਤ ਹੋਣਗੇ ਅਤੇ ਕੋਈ ਓਪੀਡੀ ਫੀਸ ਨਹੀਂ ਹੋਵੇਗੀ।
Advertisement
Advertisement