ਬਨੂੜ: ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮਗੜ੍ਹ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਿੱਖ ਮਿਸ਼ਨਰੀ ਕਾਲਜ ਫ਼ੀਲਡ ਗੰਜ ਲੁਧਿਆਣਾ ਵੱਲੋਂ ਆਯੋਜਿਤ ਧਾਰਮਿਕ ਪ੍ਰੀਖਿਆ-2024 ਦੇ ਐਲਾਨੇ ਨਤੀਜੇ ਵਿੱਚ ਪਿੰਡ ਧਰਮਗੜ੍ਹ ਪ੍ਰੀਖਿਆ ਸੈਂਟਰ ਤੋਂ ਧਾਰਮਿਕ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਵਿਖੇ ਸਨਮਾਨਿਤ ਕੀਤਾ। ਇਸ ਧਾਰਮਿਕ ਪ੍ਰੀਖਿਆ ਵਿੱਚ 11 ਬੱਚਿਆਂ ਨੇ ਏ ਗਰੇਡ, 7 ਬੱਚਿਆਂ ਨੇ ਬੀ ਗਰੇਡ, 10 ਬੱਚਿਆਂ ਨੇ ਸੀ ਗਰੇਡ ਸਮੇਤ ਕੁੱਲ 72 ਬੱਚਿਆਂ ਨੇ ਪ੍ਰੀਖ਼ਿਆ ਪਾਸ ਕੀਤੀ। ਸਾਰੇ ਬੱਚਿਆਂ ਨੂੰ ਦਰਜਾ ਬੰਦੀ ਅਨੁਸਾਰ ਇਨਾਮ ਵੰਡੇ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ 1997 ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਕਲਾਸਾਂ ਲਗਾਈਆਂ ਜਾ ਰਹੀਆਂ ਹਨ। -ਪੱਤਰ ਪ੍ਰੇਰਕ