ਧਰਮਦੇਵ ਵਿਦਿਆਰਥੀ ਯੋਜਨਾ ਬੋਰਡ ਦੇ ਮੈਂਬਰ ਨਿਯੁਕਤ

ਡਾ. ਧਰਮਦੇਵ ਵਿਦਿਆਰਥੀ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਵਾਈਸ ਚਾਂਸਲਰ ਡਾ. ਸੌਲੰਕੀ। -ਫੋਟੋ:ਮਿੱਤਲ

ਪੱਤਰ ਪ੍ਰੇਰਕ
ਜੀਂਦ, 12 ਅਗਸਤ
ਡੀਏਵੀ ਸੰਸਥਾਵਾਂ ਦੇ ਸੂਬਾਈ ਨਿਰਦੇਸ਼ਕ ਡਾ. ਧਰਮਦੇਵ ਵਿਦਿਆਰਥੀ ਨੂੰ ਹਰਿਆਣਾ ਦੇ ਰਾਜਪਾਲ ਵੱਲੋਂ ਚੌਧਰੀ ਰਣਵੀਰ ਸਿੰਘ ਯੂਨੀਵਰਸਿਟੀ ਜੀਂਦ ਦੇ ਯੋਜਨਾ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਡਾ. ਵਿਦਿਆਰਥੀ ਦੀ ਇਹ ਨਿਯੁਕਤੀ ਦੋ ਸਾਲ ਲਈ ਕੀਤੀ ਗਈ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ ਬੀ ਸੌਲੰਕੀ ਨੇ ਯੂਨੀਵਰਸਿਟੀ ਦੇ ਵੀਸੀ ਦਫ਼ਤਰ ਵਿੱਚ ਡਾ. ਧਰਮਦੇਵ ਵਿਦਿਆਰਥੀ ਨੂੰ ਉਨ੍ਹਾਂ ਦਾ ਨਿਯੁਕਤੀ ਪੱਤਰ ਸੌਂਪਿਆ। ਡਾ. ਸੌਲੰਕੀ ਨੇ ਕਿਹਾ ਕਿ ਡਾ. ਵਿਦਿਆਰਥੀ ਉੱਚ ਕੋਟੀ ਦੇ ਸਿੱਖਿਅਕ ਹਨ। ਡਾ. ਵਿਦਿਆਰਥੀ ਨੇ ਅਪਣੀ ਇਸ ਪ੍ਰਾਪਤੀ ਲਈ ਹਰਿਆਣਾ ਦੇ ਰਾਜਪਾਲ ਸੱਤਦੇਵ ਨਰਾਇਣ ਆਰੀਆ ਅਤੇ ਡਾ. ਸੌਲੰਕੀ ਦਾ ਧੰਨਵਾਦ ਕੀਤਾ।
ਡੀਏਵੀ ਸਕੂਲ ਸਟਾਫ਼ ਨੇ ਡਾ. ਵਿਦਿਆਰਥੀ ਦੀ ਨਿਯੁਕਤੀ ਉਤੇ ਖ਼ੁਸ਼ੀ ਪ੍ਰਗਟਾਈ। ਨਾਵਾਣਾ ਦੇ ਡੀਏਵੀ ਸਕੂਲ ਦੇ ਪ੍ਰਿੰਸੀਪਲ ਡਾ. ਰਵਿੰਦਰ ਕੌਸ਼ਿਕ, ਪੁਲੀਸ ਲਾਈਨ ਡੀਏਵੀ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਅਤੇ ਕਲੀ ਰਾਮ ਡੀਏਵੀ ਸਕੂਲ ਸਫੀਦੋਂ ਦੀ ਪ੍ਰਿੰਸੀਪਲ ਰਸਮੀ ਵਿਦਿਆਰਥੀ ਨੇ ਸਾਂਝਾ ਪ੍ਰਸਤਾਵ ਪਾਸ ਕਰਕੇ ਸਰਕਾਰ ਦਾ ਧੰਨਵਾਦ ਕੀਤਾ।