ਦੋ ਵਾਹਨਾਂ ਦੀ ਟੱਕਰ, ਈ-ਰਿਕਸ਼ਾ ਸਵਾਰ ਦੀ ਮੌਤ
07:40 AM Jan 31, 2025 IST
Advertisement
ਪੱਤਰ ਪ੍ਰੇਰਕ
ਰਤੀਆ, 30 ਜਨਵਰੀ
ਅਣਪਛਾਤੇ ਵਾਹਨ ਦੀ ਟੱਕਰ ਨਾਲ ਈ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਮਛਿੰਦਰ ਕੁਮਾਰ ਦੇ ਵੱਡੇ ਭਰਾ ਰਜਿੰਦਰ ਪਾਲ ਵਾਸੀ ਚਿੱਲੇਵਾਲ ਅਬਾਦੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਰਜਿੰਦਰ ਪਾਲ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਮਛਿੰਦਰ, ਜੋ ਕਿ 15 ਸਾਲਾਂ ਤੋਂ ਪਿੰਡ ਕੁਲਾਂ ਵਿੱਚ ਅਸ਼ੋਕ ਮਹਿਤਾ ਕੋਲਡ ਡਰਿੰਕ ਦੀ ਦੁਕਾਨ ’ਤੇ ਈ ਰਿਕਸ਼ਾ ਲੋਡਿੰਗ ਤੇ ਡਰਾਈਵਿੰਗ ਕਰਦਾ ਸੀ। ਬੀਤੀ ਦੁਪਹਿਰ ਉਹ ਈ ਰਿਕਸ਼ਾ ਰਾਹੀਂ ਰਤੀਆ ਵਿੱਚ ਦੁਕਾਨ ਦਾ ਸਾਮਾਨ ਲੈਣ ਲਈ ਆ ਰਿਹਾ ਸੀ। ਜਦੋਂ ਉਹ ਸ਼ੇਰਗੜ੍ਹ ਢਾਣੀ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਵਾਹਨ ਨੇ ਈ ਰਿਕਸ਼ਾ ਵਿੱਚ ਟੱਕਰ ਮਾਰ ਦਿੱਤੀ। ਰਾਹਗੀਰਾਂ ਦੇ ਸਹਿਯੋਗ ਨਾਲ ਮਛਿੰਦਰ ਨੂੰ ਰਤੀਆ ਦੇ ਸਰਕਾਰੀ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਟੋਹਾਣਾ ਰੈਫਰ ਕਰ ਦਿੱਤਾ। ਉਥੋਂ ਦੇ ਡਾਕਟਰਾਂ ਨੇ ਉਸ ਦੇ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ।
Advertisement
Advertisement
Advertisement