ਧਾਰੀਵਾਲ: ਪ੍ਰਬੰਧਕ ਕਮੇਟੀ ਸਤਿਗੁਰ ਕਬੀਰ ਮੰਦਿਰ (ਰਜਿ.) ਫੱਜੂਪੁਰ, ਧਾਰੀਵਾਲ ਵੱਲੋਂ ਸਤਿਗੁਰੂ ਕਬੀਰ ਦੇ 627ਵੇਂ ਪ੍ਰਕਾਸ਼ ਪੁਰਬ ਸਬੰਧੀ ਦੋ ਰੋਜ਼ਾ ਧਾਰਮਿਕ ਸਮਾਗਮ 10 ਅਤੇ 11 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਪ੍ਰਬੰਧਕ ਕਮੇਟੀ ਵਲੋਂ ਸੱਦਾ ਪੱਤਰ ਦਿੱਤਾ ਹੈ। ਕਬੀਰ ਮੰਦਿਰ ਕਮੇਟੀ ਫੱਜੂਪੁਰ ਦੇ ਪ੍ਰਧਾਨ ਅਸ਼ਵਨੀ ਫੱਜੂਪੁਰ, ਸੈਕਟਰੀ ਗੁਰਬਚਨ ਸਿੰਘ ਜ਼ਿਲ੍ਹੇਦਾਰ, ਸੀਨੀਅਰ ਮੀਤ ਪ੍ਰਧਾਨ ਪ੍ਰੇਮਪਾਲ ਪੰਮਾ, ਕੈਸ਼ੀਅਰ ਪ੍ਰੇਮਪਾਲ ਅਹਿਮਦਾਬਾਦ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ 10 ਜੂਨ ਨੂੰ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਵਾਪਸ ਆਰੰਭਕ ਸਥਾਨ ’ਤੇ ਸਮਾਪਤ ਹੋਵੇਗਾ। ਮੰਦਿਰ ਫੱਜੂਪੁਰ ਵਿਖੇ ਸਮਾਗਮਾਂ ਦੌਰਾਨ 10 ਜੂਨ ਰਾਤ ਨੂੰ ਭਾਈ ਦੀਨਾ ਨਾਥ ਭਗਤ ਅਤੇ 11 ਜੂਨ ਨੂੰ ਦੁਪਹਿਰ ਸਮੇਂ ਭਾਈ ਲਖਵਿੰਦਰ ਸਿੰਘ ਨੌਸ਼ਹਿਰਾ ਸਾਹਿਬ ਵਾਲੇ ਤੇ ਰਾਤ ਨੂੰ ਭਾਈ ਗੁਰਦਿਆਲ ਸਿੰਘ ਲੇਹਲ ਕੀਰਤਨ ਕਰਨਗੇ। -ਪੱਤਰ ਪ੍ਰੇਰਕ