ਦੋ ਰੋਜ਼ਾ ਅਧਿਆਪਨ ਸਿਖਲਾਈ ਵਰਕਸ਼ਾਪ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 13 ਅਪਰੈਲ
ਡੀਏਵੀ ਸੈਨਟੇਰੀ ਪਬਲਿਕ ਸਕੂਲ ਵਿੱਚ ਸੀਬੀਐੱਸਈ ਵੱਲੋਂ ਦੋ ਰੋਜ਼ਾ ਅਧਿਆਪਕ ਸਿਖਲਾਈ ਵਰਕਸ਼ਾਪ ਲਾਈ ਗਈ।
ਇਸ ਵਿੱਚ ਸ਼ਾਹਬਾਦ ਤੇ ਨੇੜੇ ਤੇੜੇ ਦੇ ਸਕੂਲਾਂ ਤੋਂ ਆਏ 60 ਅਧਿਆਪਕਾਂ ਨੇ ਹਿੱਸਾ ਲਿਆ। ਵਰਕਸ਼ਾਪ ਵਿਚ ਡਿਵਾਈਨ ਪਬਲਿਕ ਸਕੂਲ, ਟੈਰੀ ਪਬਲਿਕ ਸਕੂਲ ਬਾਰਨਾ, ਆਸਾ ਰਾਮ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ, ਸੈਂਟ ਥਾਮਸ ਕਾਨਵੇਂਟ ਸਕੂਲ ਕੁਰੂਕਸ਼ੇਤਰ, ਹਰੀ ਓਮ ਪਬਲਿਕ ਸਕੂਲ ਰਾਦੌਰ ਤੇ ਜੀਪੀਐੱਸ ਸਕੂਲ ਕਰਨਾਲ ਦੇ ਅਧਿਆਪਕਾਂ ਨੇ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਸੀਬੀਐੱਸਈ ਵੱਲੋਂ ਨਿਯੁਕਤ ਕੀਤੇ ਗਏ ਮਾਹਿਰਾਂ ਨੇਹਾ ਕਸ਼ਯਪ ਪ੍ਰਿੰਸੀਪਲ ਸੈਂਟ ਮੈਰੀ ਸਕੂਲ ਸੈਕਟਰ 46 ਚੰਡੀਗੜ੍ਹ, ਜੋਤੀ ਭਗਤ ਪ੍ਰਿੰਸੀਪਲ ਸਾਲਿਟਅੇਰ ਇੰਟਰਨੈਸ਼ਨਲ ਸਕੂਲ ਪੰਚਕੂਲਾ ਦਾ ਸਕੂਲ ਪੁੱਜਣ ’ਤੇ ਤੁਲਸੀ ਦੇ ਪੌਦੇ ਦੇ ਕੇ ਸਵਾਗਤ ਕੀਤਾ। ਸ੍ਰੀ ਸ਼ਰਮਾ ਨੇ ਕਿਹਾ ਕਿ ਉਮੀਦ ਹੈ ਕਿ ਵਰਕਸ਼ਾਪ ਵਿਚ ਆਏ ਸਾਰੇ ਅਧਿਆਪਕ ਮਾਹਿਰਾਂ ਤੋਂ ਬਹੁਤ ਕੁਝ ਸਿੱਖਣਗੇ ਤੇ ਆਪਣੀਆਂ ਜਮਾਤਾਂ ਵਿੱਚ ਜਾ ਕੇ ਇਨ੍ਹਾਂ ਨੂੰ ਲਾਗੂ ਕਰਨਗੇ। ਵਰਕਸ਼ਾਪ ਵਿਚ ਖੁਦ ਅਧਿਆਪਕਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗੀਦਾਰ ਕੀਤੀ ਤੇ ਵਿਦਿਆਰਥੀਆਂ
ਦੀ ਸਿੱਖਿਆ ਲਈ ਵੱਖ-ਵੱਖ ਤਰ੍ਹਾਂ ਦੇ ਗੁਰ ਸਿੱਖੇ।