ਫਿਲੌਰ: ਸਥਾਨਕ ਪੁਲੀਸ ਨੇ ਦੋ ਮਹਿਲਾ ਨਸ਼ਾ ਤਸਕਰਾਂ ਸਮੇਤ ਅੱਠ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਰਵੀ ਕੁਮਾਰ ਉਰਫ ਮੋਨੂੰ ਵਾਸੀ ਮੁਹੱਲਾ ਮਿੱਠਾ ਖੂਹ ਫਿਲੌਰ, ਸਿੰਮੀ ਵਾਸੀ ਮੁਹੱਲਾ ਸੰਤੋਖਪੁਰਾ ਅਕਲਪੁਰ ਰੋਡ ਫਿਲੌਰ ਅਤੇ ਮੁਨੀਸ਼ਾ ਵਾਸੀ ਨੰਗਲ ਥਾਣਾ ਫਿਲੌਰ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਪਾਸੋਂ ਕਥਿਤ ਤੌਰ ’ਤੇ 10 ਗ੍ਰਾਮ ਹੈਰੋਇਨ ਅਤੇ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਰਾਕੇਸ਼ ਕੁਮਾਰ ਵਾਸੀ ਮੁਹੱਲਾ ਰਵੀਦਾਸਪੁਰਾ, ਫਿਲੌਰ, ਮੁਕੇਸ਼ ਕੁਮਾਰ ਵਾਸੀ ਮੁਹੱਲਾ ਰਵੀਦਾਸਪੁਰਾ, ਫਿਲੌਰ ਅਤੇ ਰਮਨ ਕੁਮਾਰ ਵਾਸੀ ਰਾਮਗੜ੍ਹ ਥਾਣਾ ਫਿਲੌਰ ਪਾਸੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੌਂਟੀ ਵਾਸੀ ਰਾਮਗੜ੍ਹ ਤੇ ਸੰਦੀਪ ਕੁਮਾਰ ਉਰਫ ਸੀਪੂ ਵਾਸੀ ਰਵੀਦਾਸਪੁਰਾ ਫਿਲੌਰ ਨੂੰ 100 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ।-ਪੱਤਰ ਪ੍ਰੇਰਕ