ਦੇਸ਼ ਭਰ ’ਚ ਪ੍ਰਫੁੱਲਤ ਹੋਇਆ ਪੀਜੀਆਈ ਦਾ ਪ੍ਰਾਜੈਕਟ ‘ਸਾਰਥੀ’
05:55 AM Jun 10, 2025 IST
Advertisement
ਚੰਡੀਗੜ੍ਹ (ਪੱਤਰ ਪ੍ਰੇਰਕ): ਪੀਜੀਆਈ ਐੱਮਈਆਰ ਚੰਡੀਗੜ੍ਹ ਵੱਲੋਂ ਸਿਹਤ ਸੰਭਾਲ ਸਹੂਲਤਾਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਲਈ ਪੰਜ ਮਈ 2024 ਨੂੰ ਸ਼ੁਰੂ ਕੀਤਾ ਗਿਆ ‘ਸਾਰਥੀ’ ਪ੍ਰਾਜੈਕਟ ਇਸ ਸਮੇਂ ਪੂਰੇ ਦੇਸ਼ ਵਿੱਚ ਪ੍ਰਫੁੱਲਤ ਹੋ ਰਿਹਾ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ‘ਸਾਰਥੀ’ ਪ੍ਰਾਜੈਕਟ ਦੀ ਤਰਜ਼ ’ਤੇ ਦੇਸ਼ ਦੇ 1467 ਹਸਪਤਾਲਾਂ ਵਿੱਚ ਵਿਦਿਆਰਥੀ ਵਾਲੰਟੀਅਰ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੋਵੇਂ ਮੰਤਰਾਲਿਆਂ ਵੱਲੋਂ ਇਸ ਪ੍ਰਾਜੈਕਟ ਦਾ ਨਾਮ ਦੀ ਬਜਾਇ ‘ਸੇਵਾ ਸੇ ਸੀਖੇਂ’ ਰੱਖਿਆ ਗਿਆ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਦੀ ਅਗਵਾਈ ਹੇਠ ਪ੍ਰਾਜੈਕਟ ‘ਸਾਰਥੀ’ ਨੂੰ ਸਵੈ-ਸੇਵੀ ਸ਼ਮੂਲੀਅਤ ਰਾਹੀਂ ਮਰੀਜ਼ਾਂ ਦੀ ਸਹੂਲਤ ਵਜੋਂ ਸ਼ੁਰੂ ਕੀਤਾ ਗਿਆ ਸੀ, ਅਤੇ ਇਹ ਹੁਣ ਇੱਕ ਦੇਸ਼ ਵਿਆਪੀ ਲਹਿਰ ਵਿੱਚ ਪ੍ਰਫੁੱਲਤ ਹੋ ਗਿਆ ਹੈ।
Advertisement
Advertisement
Advertisement
Advertisement