For the best experience, open
https://m.punjabitribuneonline.com
on your mobile browser.
Advertisement

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਵਰਾਜਬੀਰ ਦਾ ਸਨਮਾਨ

06:13 AM Jun 10, 2025 IST
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਵਰਾਜਬੀਰ ਦਾ ਸਨਮਾਨ
ਡਾ. ਸਵਰਾਜਬੀਰ ਦਾ ਸਨਮਾਨ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ।
Advertisement

ਹਤਿੰਦਰ ਮਹਿਤਾ
ਜਲੰਧਰ, 9 ਜੂਨ
ਪੰਜਾਬੀ ਸਾਹਿਤ ਜਗਤ ਦੀ ਸ਼ਖ਼ਸੀਅਤ, ਕਵੀ, ਪੱਤਰਕਾਰ ਅਤੇ ਨਾਟਕਕਾਰ ਡਾ. ਸਵਰਾਜਬੀਰ ਦਾ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਹ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਡਾ. ਸਵਰਾਜਬੀਰ ਨੇ ਕਾਫ਼ੀ ਸਮਾਂ ਲਾਇਬ੍ਰੇਰੀ, ਮਿਊਜ਼ੀਅਮ ਅਤੇ ਕਿਤਾਬ-ਘਰ ਵਿੱਚ ਗੁਜ਼ਾਰਿਆ। ਉਹ ਅਗਲੇ ਮਹੀਨਿਆਂ ਵਿੱਚ ਪੰਜਾਬੀ ਸਾਹਿਤ, ਗੀਤ-ਸੰਗੀਤ, ਰੰਗ ਮੰਚ ਅਤੇ ਵਿਚਾਰ-ਮੰਥਨ ਦੇ ਖੇਤਰ ’ਚ ਕਿਸੇ ਨਾ ਕਿਸੇ ਸਬੱਬ ਨਾਲ ਅਤੇ ਭਵਿੱਖ਼ ਵਿੱਚ ਕੀ ਕਰਨਾ ਲੋੜੀਏ ਖੋਜ ਕਾਰਜ ਤਹਿਤ ਦੇਸ਼ ਭਗਤ ਯਾਦਗਾਰ ਹਾਲ ਆਏ ਸਨ। ਇਸ ਮੌਕੇ ਪੁਸਤਕਾਂ ਦੇ ਸੈੱਟ ਨਾਲ ਡਾ. ਸਵਰਾਜਬੀਰ ਦਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਦੇ ਸੀਨੀਅਰ ਟਰੱਸਟੀ ਗੁਰਮੀਤ ਮੌਜੂਦ ਸਨ। ਦੇਸ਼ ਭਗਤ ਕਮੇਟੀ ਨੇ ਅੱਜ ਦੁਨੀਆ ਦੀ ਵਾਤਾਵਰਨ ਪ੍ਰੇਮੀ ਗ੍ਰੇਟਾ ਥਨਬਰਗ, ਫਰਾਂਸ, ਜਰਮਨ, ਸਪੇਨ, ਨੀਦਰਲੈਂਡ ਦੇ ਵਫ਼ਦ ਦੀ ਅਗਵਾਈ ’ਚ ਭੁੱਖਮਰੀ ਦਾ ਸ਼ਿਕਾਰ ਗਾਜ਼ਾ ਫਲਸਤੀਨ ਵਾਸੀਆਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਜਹਾਜ਼ ਨੂੰ ਇਜ਼ਰਾਈਲ ਵੱਲੋਂ ਪਹਿਲਾਂ ਬੰਬ ਨਾਲ ਉਡਾਏ ਜਾਣ ਦੀਆਂ ਧਮਕੀਆਂ ਦੇਣ ਮਗਰੋਂ ਜਹਾਜ਼ ’ਤੇ ਡਰੋਨਾਂ ਰਾਹੀਂ ਮਾਰੂ ਕੈਮੀਕਲ ਦਾ ਛਿੜਕਾਅ ਕਰਕੇ ਰਾਹਤ ਸਮੱਗਰੀ ਵਾਲੇ ਵਫ਼ਦ ਨੂੰ ਡੱਕਣ ਲਈ ਕੀਤੀਆਂ ਗੈਰ-ਮਾਨਵੀ ਅਤੇ ਹੈਂਕੜ ਭਰੀਆਂ ਕਾਰਵਾਈਆਂ ਦੀ ਆਲੋਚਨਾ ਕੀਤੀ।

Advertisement

Advertisement
Advertisement
Advertisement
Author Image

Balbir Singh

View all posts

Advertisement