ਦੇਸ਼ ’ਚ ਵਿਕਸਤ ਪ੍ਰਣਾਲੀ ਰਾਹੀਂ ਪਾਕਿਸਤਾਨੀ ਡਰੋਨ ਡੇਗਿਆ
04:04 AM Apr 14, 2025 IST
Advertisement
ਨਵੀਂ ਦਿੱਲੀ, 13 ਅਪਰੈਲ
ਪਾਕਿਸਤਾਨ ਤਰਫ਼ੋਂ ਜਾਸੂਸੀ ਲਈ ਆਏ ਡਰੋਨ ਨੂੰ ਸੈਨਾ ਨੇ ਜੰਮੂ ਖ਼ਿੱਤੇ ’ਚ ਕੰਟਰੋਲ ਰੇਖਾ ’ਤੇ ਫੁੰਡ ਦਿੱਤਾ। ਰੱਖਿਆ ਸੂਤਰਾਂ ਮੁਤਾਬਕ ਚੀਨੀ ਮੂਲ ਦੇ ਡਰੋਨ ਨੂੰ ਦੇਸ਼ ’ਚ ਤਿਆਰ ਅਤੇ ਵਿਕਸਤ ‘ਸੰਗਠਤ ਡਰੋਨ ਡਿਟੈਕਸ਼ਨ ਅਤੇ ਇੰਟਰਡਿਕਸ਼ਨ ਪ੍ਰਣਾਲੀ’ ਦੀ ਵਰਤੋਂ ਕਰਦਿਆਂ ਉਸ ਨੂੰ ਡੇਗਿਆ ਗਿਆ। ਪੀਰ ਪੰਜਾਲ ਦੀਆਂ ਪਹਾੜੀਆਂ ਦੇ ਦੱਖਣ ਵੱਲ ਸਥਿਤ 16 ਕੋਰ ਦੇ ਏਰੀਆ ’ਚ ਸੈਨਾ ਦੀ ਏਅਰ ਡਿਫੈਂਸ ਇਕਾਈ ਤਾਇਨਾਤ ਕੀਤੀ ਗਈ ਹੈ ਜਿਸ ਨੇ ਡਰੋਨ ਨੂੰ ਸਰਹੱਦ ਨੇੜੇ ਜਾਸੂਸੀ ਕਰਦੇ ਦੇਖਿਆ ਸੀ। ਡਰੋਨ ਡੇਗਣ ਵਾਲੀ ਪ੍ਰਣਾਲੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਤ ਕੀਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਇਸ ਪ੍ਰਣਾਲੀ ਨੂੰ ਸਰਹੱਦਾਂ ’ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਣਾਲੀ ਦੋ ਕਿਲੋਵਾਟ ਦੀ ਲੇਜ਼ਰ ਬੀਮ ਨਾਲ ਲੈਸ ਹੈ ਜਿਸ ਰਾਹੀਂ ਦੁਸ਼ਮਣਾਂ ਦੇ ਡਰੋਨਾਂ ਨੂੰ 800 ਤੋਂ 1000 ਮੀਟਰ ਦੀ ਦੂਰੀ ਤੋਂ ਵੀ ਡੇਗਿਆ ਜਾ ਸਕਦਾ ਹੈ। -ਏਐੱਨਆਈ
Advertisement
Advertisement
Advertisement
Advertisement