ਦੇਵੀਗੜ੍ਹ ਸਹਿਕਾਰੀ ਸਭਾ ਦੇ ਅਹੁਦੇਦਾਰ ਚੁਣੇ

ਚੁਣੇ ਗਏ ਮੈਂਬਰਾਂ ਨੂੰ ਸਨਮਾਨਿਤ ਕਰਦੇ ਹੋਏ ਜੋਗਿੰਦਰ ਸਿੰਘ ਕਾਕੜਾ ਤੇ ਭੋਲਾ ਸਿੰਘ ਈਸ਼ਰਹੇੜੀ ਤੇ ਹੋਰ। -ਫੋਟੋ: ਨੌਗਾਵਾਂ

ਪੱਤਰ ਪ੍ਰੇਰਕ
ਦੇਵੀਗੜ੍ਹ, 12 ਅਗਸਤ
ਪਿਛਲੇ ਕਈ ਦਿਨਾਂ ਤੋਂ ਸਰਗਰਮੀਆਂ ਦਾ ਕੇਂਦਰ ਬਣੀ ਦੇਵੀਗੜ੍ਹ ਖੇਤੀਬਾੜੀ ਸਹਿਕਾਰੀ ਸਭਾ ਅੱਜ ਸਰਬਸੰਮਤੀ ਨਾਲ ਚੋਣ ਕਰਵਾਈ ਗਈ। ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਜੋਗਿੰਦਰ ਸਿੰਘ ਕਾਕੜਾ ਨੇ ਸਮੁੱਚੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕਰਵਾਈ। ਪਿਛਲੇ ਸਮੇਂ ਦੌਰਾਨ ਇਸ ਸਭਾ ਦੀ ਚੋਣ ਲਈ ਭਾਰੀ ਜਦੋ ਜਹਿਦ ਦੇਖਣ ਨੂੰ ਮਿਲਦੀ ਸੀ। ਇਸ ਮੌਕੇ ਇੰਸਪੈਕਟਰ ਨਿਖਲ ਗਰਗ ਅਤੇ ਰਾਹੁਲ ਗੁਪਤਾ ਦੀ ਦੇਖ ਰੇਖ ਅਤੇ ਲਾਭ ਸਿੰੰਘ ਸੈਕਟਰੀ ਦੀ ਮੌਜੂਦਗੀ ‘ਚ ਸਮੁੱਚੇ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਰੁਪਿੰਦਰ ਕੌਰ, ਕੁਲਵਿੰਦਰ ਸਿੰਘ, ਜਸਪਾਲ ਸਿੰਘ, ਅਵਤਾਰ ਸਿੰਘ ਤੇ ਗੁਰਦੀਪ ਸਿੰਘ,ਮੋਹਨ ਲਾਲ ਘੜਾਮੀ, ਦਵਿੰਦਰ ਕੌਰ, ਚਰਨਜੀਤ ਸਿੰਘ, ਜਸਵੰਤ ਸਿੰਘ ਭੋਲਾ, ਰਾਮ ਸਰਨ, ਬਲਵਿੰਦਰ ਸਿੰਘ ਆਦਿ ਚੁਣੇ ਗਏ। ਇਸ ਮੌਕੇ ਜੋਗਿੰਦਰ ਸਿੰਘ ਕਾਕੜਾਂ ਨੇ ਸਰਬਸੰਮਤੀ ਨਾਲ ਚੁਣੇ ਗਏ ਮੈਂਬਰਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਕਿਹਾ ਕਿ ਸਹਿਕਾਰੀ ਸਭਾਵਾਂ ਕਿਸਾਨਾਂ ਨੂੰ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਸਹੂਲਤਾਂ ਪ੍ਰਦਾਨ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਲਾਹੇਵੰਦ ਹੁੰਦੀਆਂ ਹਨ। ਇਸ ਮੌਕੇ ਗੁਰਮੇਲ ਸਿੰਘ ਫਰੀਦਪੁਰ, ਭੋਲਾ ਸਿੰਘ ਈਸਰਹੇੜੀ, ਮਹਿਮਾ ਸਿੰਘ ਚੇਅਰਮੈਨ, ਦਲੇਰ ਸਿੰਘ ਅਲੀਪੁਰ, ਗੁਰਮੁਖ ਸਿੰਘ ਔਝਾਂ, ਸਿਮਰਦੀਪ ਸਿੰਘ ਬਰਕਤਪੁਰ, ਜੀਤ ਸਿੰਘ ਮੀਰਾਂਪੁਰ, ਪਰਮਜੀਤ ਮਹਿਮੂਦਪੁਰ ਆਦਿ ਹਾਜ਼ਰ ਸਨ।