ਦੁਬਈ ’ਚ ਕਰਵਾਈ ਜਾਵੇਗੀ ਪਹਿਲੀ ਵਿਸ਼ਵ ਸੁਪਰ ਕਬੱਡੀ ਲੀਗ
05:41 AM Jul 01, 2025 IST
Advertisement
ਨਵੀਂ ਦਿੱਲੀ, 30 ਜੂਨ
ਪਹਿਲੀ ਵਿਸ਼ਵ ਸੁਪਰ ਕਬੱਡੀ ਲੀਗ (ਡਬਲਿਊਐੱਸਕੇਐੱਲ) ਅਗਲੇ ਸਾਲ ਫਰਵਰੀ-ਮਾਰਚ ਵਿੱਚ ਦੁਬਈ ਵਿੱਚ ਕਰਵਾਈ ਜਾਵੇਗੀ, ਜਿਸ ਵਿੱਚ 30 ਦੇਸ਼ ਹਿੱਸਾ ਲੈਣਗੇ। ਮੁਕਾਬਲੇ ਦੇ ਪ੍ਰਬੰਧਕਾਂ ਅਨੁਸਾਰ ਇਹ ਮੁਕਾਬਲਾ ਕੌਮਾਂਤਰੀ ਕਬੱਡੀ ਫੈਡਰੇਸ਼ਨ (ਆਈਕੇਐੱਫ) ਵੱਲੋਂ ਮਾਨਤਾ ਪ੍ਰਾਪਤ ਹੈ। ਇਹ ਫਰੈਂਚਾਇਜ਼ੀ ਆਧਾਰਤ ਮੁਕਾਬਲਾ ਹੈ, ਜਿਸ ਵਿੱਚ ਭਾਰਤ ਸਮੇਤ ਦੁਨੀਆ ਭਰ ਦੇ ਖਿਡਾਰੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਲੀਗ ਕਰਵਾਉਣ ਵਾਲੀ ਐੱਸਜੇ ਅਪਲਿਫਟ ਕਬੱਡੀ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਤੇ ਸੰਸਥਾਪਕ ਸੰਭਵ ਜੈਨ ਨੇ ਕਿਹਾ, ‘ਕਬੱਡੀ ਨਾ ਸਿਰਫ਼ ਭਾਰਤ ਲਈ ਸਗੋਂ ਆਲਮੀ ਖੇਡ ਭਾਈਚਾਰੇ ਲਈ ਵੱਡੇ ਪਲੇਟਫਾਰਮ ਦੀ ਹੱਕਦਾਰ ਹੈ। -ਪੀਟੀਆਈ
Advertisement
Advertisement
Advertisement
Advertisement