ਦਿੱਲੀ ਹਵਾਈ ਅੱਡੇ ’ਤੇ ਬੰਬ ਦੀ ਅਫ਼ਵਾਹ; ਉਡਾਣਾਂ ਪ੍ਰਭਾਵਿਤ

ਨਵੀਂ ਦਿੱਲੀ, 12 ਅਗਸਤ
ਇਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ 2 ਉੱਤੇ ਰਾਤ ਨੌਂ ਵਜੇ ਦੇ ਕਰੀਬ ਬੰਬ ਦੀ ਅਫ਼ਵਾਹ ਨਾਲ ਲਗਪਗ 70 ਮਿੰਟਾਂ ਤਕ ਉਡਾਣਾਂ ਅਸਰਅੰਦਾਜ਼ ਰਹੀਆਂ। ਅਧਿਕਾਰੀਆਂ ਮੁਤਾਬਕ ਦਿੱਲੀ ਪੁਲੀਸ ਨੂੰ ਰਾਤ 8:49 ਵਜੇ ਟਰਮੀਨਲ 2 ਉੱਤੇ ਬੰਬ ਹੋਣ ਬਾਰੇ ਫੋਨ ਆਇਆ ਸੀ, ਜਿਸ ਮਗਰੋਂ ਹਵਾਈ ਅੱਡੇ ਦੇ ਟਰਮੀਨਲ 2 ਨੂੰ ਫ਼ੌਰੀ ਖਾਲੀ ਕਰਵਾ ਲਿਆ ਗਿਆ। ਮੁਸਾਫ਼ਰਾਂ ਨੂੰ ਗੇਟ ਨੰਬਰ 4 ਰਾਹੀਂ ਲੰਘਾਇਆ ਗਿਆ।
-ਪੀਟੀਆਈ