ਦਿੱਲੀ ’ਚੋਂ 66 ਬੰਗਲਾਦੇਸ਼ੀ ਗ੍ਰਿਫ਼ਤਾਰ ਕੀਤੇ
04:49 AM Jun 10, 2025 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਬਾਹਰੀ ਦਿੱਲੀ ਦੇ ਵਜ਼ੀਰਪੁਰ ਅਤੇ ਨਵੀਂ ਸਬਜ਼ੀ ਮੰਡੀ ਖੇਤਰ ਵਿੱਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ 11 ਪਰਿਵਾਰਾਂ ਦੇ 66 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਤਰ-ਪੱਛਮੀ ਜ਼ਿਲ੍ਹਾ ਪੁਲੀਸ ਨੇ ਇਲਾਕੇ ਵਿੱਚ ਰਹਿ ਰਹੇ ਇਨ੍ਹਾਂ ਬੰਗਲਾਦੇਸ਼ੀ ਨਾਗਰਿਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ।ਇਹ ਮੁਹਿੰਮ ਇੰਸਪੈਕਟਰ ਵਿਪਿਨ ਕੁਮਾਰ (ਵਿਦੇਸ਼ੀ ਸੈੱਲ) ਅਤੇ ਰੰਜੀਵ ਕੁਮਾਰ, ਏਸੀਪੀ/ਵਿਦੇਸ਼ੀ ਸੈੱਲ ਦੀ ਅਗਵਾਈ ਹੇਠ ਚਲਾਈ ਗਈ। ਸਬ-ਇੰਸਪੈਕਟਰ ਸਪਨ, ਸਬ-ਇੰਸਪੈਕਟਰ ਸ਼ਿਆਮਬੀਰ, ਸਹਾਇਕ ਸਬ-ਇੰਸਪੈਕਟਰ ਵਿਨੈ ਦੀ ਟੀਮ ਬਣਾਈ ਗਈ ਸੀ। ਦਿੱਲੀ ਪੁਲੀਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਝੁੱਗੀਆਂ ਦੇ ਇਲਾਕਿਆਂ ਵਿੱਚ ਚਲਾਈ ਗਈ ਅਤੇ ਲੋਕਾਂ ਤੋਂ ਉਨ੍ਹਾਂ ਦੇ ਦਸਤਾਵੇਜ਼ ਲੈ ਕੇ ਜਾਂਚ ਕੀਤੀ ਗਈ। ਇਸੇ ਦੌਰਾਨ ਹੀ ਉਪਰੋਕਤ ਪਰਵਾਸੀ ਗ੍ਰਿਫ਼ਤਾਰ ਕੀਤੇ ਗਏ ਹਨ।
Advertisement
Advertisement
Advertisement
Advertisement