ਦਿਆਲਪੁਰਾ ਨੇ ਦਾਣਾ ਮੰਡੀ ’ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
ਪੱਤਰ ਪ੍ਰੇਰਕ
ਮਾਛੀਵਾੜਾ, 14 ਅਪਰੈਲ
ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਸਰਕਾਰੀ ਖਰੀਦ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ਦਾ ਰਸਮੀ ਉਦਘਾਟਨ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕੀਤਾ। ਅੱਜ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਦੀ ਦੁਕਾਨ ਤੋਂ ਕਿਸਾਨ ਅਮਰਜੀਤ ਸਿੰਘ ਲੁਬਣਗੜ੍ਹ ਦੀ ਢੇਰੀ ਪਨਗ੍ਰੇਨ ਖਰੀਦ ਏਜੰਸੀ ਨੇ ਖਰੀਦੀ। ਫਸਲ ਖਰੀਦ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਮੰਡੀ ਵਿਚ ਖਰੀਦ ਦੇ ਪ੍ਰਬੰਧ ਮੁਕੰਮਲ ਹਨ ਅਤੇ ਏਜੰਸੀਆਂ ਕੋਲ ਸਾਰਾ ਬਾਰਦਾਨਾ ਪਹੁੰਚ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਮੰਡੀ ਬੋਰਡ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕਿਸਾਨਾਂ ਦੀ ਫਸਲ ਅਦਾਇਗੀ ਤੁਰੰਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਮਾਛੀਵਾੜਾ ਮੰਡੀ ਤੋਂ ਇਲਾਵਾ ਉਪ ਖਰੀਦ ਕੇਂਦਰ ਲੱਖੋਵਾਲ ਕਲਾਂ, ਬੁਰਜ ਪਵਾਤ, ਸ਼ੇਰਪੁਰ ਬੇਟ ਤੇ ਹੇਡੋਂ ਬੇਟ ਵਿਖੇ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਲਈ ਸ਼ੁੱਧ ਪਾਣੀ ਤੇ ਫੜ੍ਹਾਂ ਦੀ ਸਫ਼ਾਈ ਵੀ ਕਰਵਾ ਦਿੱਤੀ ਹੈ। ਵਿਧਾਇਕ ਦਿਆਲਪੁਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਵੇਚਣ ਲਈ ਸੁੱਕੀ ਫਸਲ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਸਾਬਕਾ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਗੁਰਨਾਮ ਸਿੰਘ ਨਾਗਰਾ, ਰਾਜੀਵ ਕੌਸ਼ਲ, ਲਖਵੀਰ ਸਿੰਘ ਲੱਖੀ, ਪਿੰ੍ਰਸ ਮਿੱਠੇਵਾਲ, ਨਿਤਿਨ ਜੈਨ, ਬਿੰਦਰ ਸਿੰਘ, ਪੁਨੀਤ ਜੈਨ, ਹਰਵਿੰਦਰ ਸਿੰਘ ਸ਼ੇਰੀਆਂ, ਹੈਪੀ ਬਾਂਸਲ, ਪੀਏ ਨਵਜੀਤ ਸਿੰਘ ਉਟਾਲਾਂ, ਸਰਪੰਚ ਬਲਪ੍ਰੀਤ ਸਿੰਘ ਸਮਸ਼ਪੁਰ, ਪ੍ਰਵੀਨ ਮੱਕੜ, ਜਸਵੀਰ ਸਿੰਘ ਗਿੱਲ, ਅਮਰਿੰਦਰ ਸਿੰਘ ਹੈਪੀ, ਯਾਦਵਿੰਦਰ ਸਿੰਘ (ਦੋਵੇਂ ਇੰਸਪੈਕਟਰ) ਤੇ ਹੋਰ ਮੌਜੂਦ ਸਨ।