ਦਾਤਰ ਦਿਖਾ ਕੇ ਨੌਜਵਾਨ ਤੋਂ ਨਕਦੀ ਖੋਹੀ
05:36 AM Feb 04, 2025 IST
Advertisement
ਪੱਤਰ ਪ੍ਰੇਰਕ
ਫਗਵਾੜਾ, 3 ਫਰਵਰੀ
ਵਿਅਕਤੀ ਨੂੰ ਦਾਤਰ ਦਿਖਾ ਕੇ ਉਸ ਪਾਸੋਂ ਲੁੱਟ ਖੋਹ ਕਰਨ ਦੇ ਸਬੰਧ ’ਚ ਰਾਵਲਪਿੰਡੀ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਪ੍ਰਦੀਪ ਸਿੰਘ ਵਾਸੀ ਭੂੰਗਰਨੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਰਿਹਾਣਾ ਜੱਟਾਂ ’ਚ ਫ਼ੈਕਟਰੀ ’ਚ ਕੰਮ ਕਰਕੇ ਵਾਪਸ ਆ ਰਿਹਾ ਸੀ ਤਾਂ ਜਦੋਂ ਉਹ ਵਿਸ਼ਵਕਰਮਾ ਮੰਦਰ ਪਿੰਡ ਬਘਾਣਾ ਪੁੱਜਾ ਤਾਂ ਉਸ ਦੇ ਮੋਟਰਸਾਈਕਲ ਅੱਗੇ ਅਣਪਛਾਤੇ ਵਿਅਕਤੀਆਂ ਵੱਲੋਂ ਆਪਣਾ ਮੋਟਰਸਾਈਕਲ ਲਗਾ ਲਿਆ ਅਤੇ ਦਾਤਰ ਦਿਖਾ ਕੇ ਉਸ ਪਾਸੋਂ ਮੋਬਾਈਲ ਤੇ ਨਕਦੀ ਖੋਹ ਲਈ। ਇਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
Advertisement