ਦਹੇਜ ਲਈ ਤੰਗ ਕਰਨ ਦੇ ਦੋਸ਼ ਹੇਠ ਕੇਸ ਦਰਜ
06:30 AM Apr 13, 2025 IST
Advertisement
ਪੱਤਰ ਪ੍ਰੇਰਕ
ਮਾਛੀਵਾੜਾ, 12 ਅਪਰੈਲ
Advertisement
ਇਥੋਂ ਦੀ ਪੁਲੀਸ ਨੇ ਵਿਆਹੁਤਾ ਕੋਮਲਪ੍ਰੀਤ ਕੌਰ ਵਾਸੀ ਮਾਛੀਵਾੜਾ ਦੀ ਸ਼ਿਕਾਇਤ ’ਤੇ ਦਾਜ ਲਈ ਤੰਗ ਕਰਨ ਦੇ ਦੋਸ਼ ਹੇਠ ਉਸ ਦੇ ਪਤੀ ਨਵਦੀਪ ਸਿੰਘ, ਸਹੁਰਾ ਚਰਨਜੀਤ ਸਿੰਘ ਤੇ ਸੱਸ ਸੁਰਿੰਦਰ ਕੌਰ ਵਾਸੀ ਸੈਕਟਰ-32 ਲੁਧਿਆਣਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕੋਮਲਪ੍ਰੀਤ ਨੇ ਦੱਸਿਆ ਕਿ ਉਸ ਦਾ ਵਿਆਹ 2015 ਵਿੱਚ ਹੋਇਆ ਸੀ ਤੇ ਸਹੁਰੇ ਪਰਿਵਾਰ ਦੀ ਮੰਗ ਅਨੁਸਾਰ ਵਿੱਤੋਂ ਬਾਹਰਾ ਖਰਚਾ ਵੀ ਕੀਤਾ ਗਿਆ ਸੀ ਪਰ ਵਿਆਹ ਤੋਂ ਬਾਅਦ ਤੋਂ ਹੀ ਉਸ ਨੂੰ ਦਾਜ ਘੱਟ ਲਿਆਉਣ ਲਈ ਤਾਹਨੇ ਮਾਰੇ ਜਾ ਰਹੇ ਹਨ ਤੇ ਹੋਰ ਦਾਜ ਦੀ ਮੰਗ ਕਰ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਕਰਨ ਮਗਰੋਂ ਉਕਤ ਤਿੰਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement