For the best experience, open
https://m.punjabitribuneonline.com
on your mobile browser.
Advertisement

ਦਰਬਾਰ ਸਾਈਂ ਜੁਮਲੇ ਸ਼ਾਹ ’ਚ ਰੋਜ਼ਾ ਇਫਤਾਰ ਪਾਰਟੀ

05:26 AM Mar 19, 2025 IST
ਦਰਬਾਰ ਸਾਈਂ ਜੁਮਲੇ ਸ਼ਾਹ ’ਚ ਰੋਜ਼ਾ ਇਫਤਾਰ ਪਾਰਟੀ
ਇਫਤਾਰ ਪਾਰਟੀ ਦੌਰਾਨ ਹਾਜ਼ਰ ਲੋਕ।
Advertisement

ਜਲੰਧਰ: ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਉਦੇਸੀਆਂ ਵਿੱਚ ਸਥਿਤ ਦਰਬਾਰ ਸਾਈਂ ਜੁਮਲੇ ਸ਼ਾਹ ’ਚ ਸਯਦ ਫਕੀਰ ਬੀਬੀ ਸ਼ਰੀਫਾਂ ਦੀ ਪ੍ਰੇਰਨਾ ਸਦਕਾ ਰੋਜ਼ਾ ਇਫਤਾਰ ਪਾਰਟੀ ਕਰਵਾਈ ਗਈ। ਪਾਰਟੀ ਵਿੱਚ 300 ਦੇ ਕਰੀਬ ਰੋਜ਼ੇਦਾਰਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਨਮਾਜ਼ ਅਦਾ ਕੀਤੀ ਗਈ ਤੇ ਫਿਰ ਰੋਜ਼ਾ ਖੁਲ੍ਹਵਾਇਆ ਗਿਆ। ਇਸ ਮੌਕੇ ਈਸ਼ਾ, ਸੋਨੂੰ, ਮੋਲਵੀ ਇਫਰਾਨ ਵਡਾਲਾ, ਨੇਕ ਮੁਹਮੰਦ ਹਰੀਪੁਰ, ਇਮਤਿਆਜ ਤਲਵੰਡੀ, ਆਫਿਸ ਖਿਚੀਪੁਰ, ਸਮਸ਼ਾਦ ਅਲੀ ਆਦਮਪੁਰ, ਦਾਉਦ ਢੱਡੇ, ਨਜ਼ੀਰ ਮੁਹੰਮਦ, ਮੱਦੀ, ਗੁਰਾਨਮ ਜਸਵੀਰ, ਮਹੰਤ ਕਿਰਨਾ ਦਕੋਹਾ, ਜਿੰਦਰ ਬਾਬਾ, ਮਨੂ ਬਾਬਾ, ਜੋਨੀ, ਲੱਕੀ, ਬਾਬਾ ਮਨਜੂਰ ਅਹਿਮਦ, ਬਲਜੀਤ ਸਿੰਘ ਹਰੀਪੁਰ, ਗੁਰਮੁੱਖ ਸਿੰਘ, ਪਿੰਦਰਾ, ਧੀਰਜ, ਨਵਦੀਪ ਅਹੀਰ, ਅਵਤਾਰ, ਨਿੰਦਰ, ਬਿੱਕਰ ਲੇਸੜੀਵਾਲ, ਖੁਸ਼ੀ ਮੁਹੰਮਦ, ਮੰਗਲਦੀਨ, ਜਸਪ੍ਰੀਤ, ਰਿੰਤੂ ਰਾਜ ਵਿਪਨ, ਨਿਸ਼ਚੇ ਤੇ ਹੋਰ ਹਾਜ਼ਰ ਸਨ। ਪੱਤਰ ਪ੍ਰੇਰਕ

Advertisement

Advertisement
Advertisement

Advertisement
Author Image

Harpreet Kaur

View all posts

Advertisement