ਦਰਜਨ ਮੋਟਰਾਂ ਦੀਆਂ ਕੇਬਲਾਂ ਤੇ ਸਟਾਰਟਰ ਚੋਰੀ
ਸੰਜੀਵ ਬੱਬੀ
ਚਮਕੌਰ ਸਾਹਿਬ, 4 ਫਰਵਰੀ
ਨਜ਼ਦੀਕੀ ਪਿੰਡ ਭੈਰੋਮਾਜਰਾ ਵਿੱਚ ਇੱਕੋ ਰਾਤ ਅੱਠ ਮੋਟਰਾਂ ਦੀ ਚੋਰਾਂ ਵੱਲੋਂ ਕੀਤੀ ਚੋਰੀ ਦੀ ਖਬਰ ਨੇ ਕਿਸਾਨਾਂ ਨੂੰ ਚਿੰਤਾਂ ਵਿੱਚ ਪਾ ਦਿੱਤਾ ਹੈ। ਪਿੰਡ ਭੈਰੋਮਾਜਰਾ ਦੇ ਸਰਪੰਚ ਰਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸਾਬਕਾ ਸਰਪੰਚ ਅਵਤਾਰ ਸਿੰਘ, ਮਹਿੰਦਰ ਸਿੰਘ, ਦੀਦਾਰ ਸਿੰਘ , ਰਜਿੰਦਰ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ, ਗੁਰਨਾਮ ਸਿੰਘ ਅਤੇ ਕਮਲਜੀਤ ਸਿੰਘ ਪਿੰਡ ਭੈਰੋਮਾਜਰਾ ਦੀਆਂ ਮੋਟਰਾਂ ਤੇ ਚੋਰੀ ਹੋਈ ਹੈ, ਜਿਸ ਵਿੱਚ ਚੋਰ। ਸਟਾਰਟਰ, ਫਿਊਜ਼, ਕੇਬਲਾਂ, ਇੰਜਣਾਂ ਦਾ ਸਾਮਾਨ, ਹੈਂਡਲ ਹਥੌੜਾ, ਲੋਹੇ ਦੀਆਂ ਸਬਲਾ ਅਤੇ ਕਹੀਆ ਚੋਰੀ ਕਰਕੇ ਲੈ ਗਏ । ਸਾਬਕਾ ਸਰਪੰਚ ਅਵਤਾਰ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਲਾਗਲੇ ਪਿੰਡ ਭੋਜੇਮਾਜਰਾ ਵਿਖੇ ਵੀ ਪੰਜ ਮੋਟਰਾਂ ਦੀ ਚੋਰੀ ਹੋਈ ਹੈ । ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਪਿਛਲੇ 9 ਮਹੀਨਿਆਂ ਵਿੱਚ ਤਿੰਨ ਵਾਰ ਮੋਟਰਾਂ ਤੇ ਚੋਰੀ ਹੋ ਚੁੱਕੀ ਹੈ ਅਤੇ ਚੋਰ ਪੁਲੀਸ ਦੇ ਬਿਨਾਂ ਡਰ ਭੈਅ ਤੋਂ ਆਰਾਮ ਨਾਲ ਚੋਰੀਆ ਕਰ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿੰਡ ਵਿੱਚ ਬੀਤੇ ਦਿਨੀਂ ਸੰਤਕਰਤਾਰ ਸਿੰਘ ਦੀ ਬਰਸੀ ਦਾ ਤਿੰਨ ਦਿਨਾਂ ਸਮਾਗਮ ਵੀ ਚੱਲ ਰਿਹਾ ਸੀ। ਪੀੜਤ ਕਿਸਾਨਾਂ ਵੱਲੋ ਇਸ ਚੋਰੀ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ ।