ਤਿੰਨ ਵਿਗਿਆਨੀਆਂ ਨੂੰ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ

ਸਟਾਕਹੋਮ, 8 ਅਕਤੂਬਰ

ਜੇਮਸ ਪੀਬਲਸ, ਡਿਡੀਏਰ ਕੁਏਰੋਜ਼ ਤੇ ਮਾਈਕਲ ਮੇਅਰ।

ਤਿੰਨ ਵਿਗਿਆਨੀਆਂ ਨੂੰ ਭੌਤਿਕ ਵਿਗਿਆਨ ’ਚ ਖੋਜ ਲਈ ਨੋਬੇਲ ਪੁਰਸਕਾਰ ਜਿੱਤਿਆ ਹੈ। ਇਨ੍ਹਾਂ ’ਚ ਕੈਨੇਡਿਆਈ ਮੂਲ ਦੇ ਅਮਰੀਕੀ ਵਿਗਿਆਨੀ ਜੇਮਸ ਪੀਬਲਸ, ਸਵਿਟਜ਼ਰਲੈਂਡ ਦੇ ਮਿਸ਼ੇਲ ਮੇਅਰ ਅਤੇ ਡਿਡੀਏਰ ਕੁਏਲੋਜ ਸ਼ਾਮਲ ਹਨ। ਇਨ੍ਹਾਂ ਸਾਇੰਸਦਾਨਾਂ ਨੂੰ ਬ੍ਰਹਿਮੰਡ ਦਾ ਵਿਕਾਸ ਅਤੇ ਬ੍ਰਹਿਮੰਡ ’ਚ ਧਰਤੀ ਦੇ ਸਥਾਨ ਨੂੰ ਸਮਝਣ ’ਚ ਪਾਏ ਯੋਗਦਾਨ ਬਦਲੇ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਪੁਰਸਕਾਰ ਦਾ ਅੱਧਾ ਹਿੱਸਾ ਭੌਤਿਕ ਬ੍ਰਹਿਮੰਡ ਵਿਗਿਆਨ ’ਚ ਸਿਧਾਂਤਕ ਖੋਜਾਂ ਲਈ ਜੇਮਸ ਪੀਬਲਸ ਨੂੰ ਅਤੇ ਦੂਜਾ ਅੱਧਾ ਹਿੱਸਾ ਸੂਰਜ ਵਾਂਗ ਤਾਰੇ ਦੀ ਪਰਿਕਰਮਾ ਕਰਨ ਵਾਲੇ ਐਕਸੋਪਲੈਨੇਟ ਦੀ ਖੋਜ ਲਈ ਮਿਸ਼ੇਲ ਮੇਅਰ ਅਤੇ ਡਿਡੀਏਰ ਕੁਏਲੋਜ ਨੂੰ ਸਾਂਝੇ ਤੌਰ ’ਤੇ ਦਿੱਤਾ ਜਾਵੇਗਾ। -ਪੀਟੀਆਈ