ਤਿੰਨ ਤਸਕਰਾਂ ਤੋਂ ਨਸ਼ੇ ਦੀਆਂ ਹਜ਼ਾਰਾਂ ਗੋਲੀਆ ਤੇ ਸੈਂਕੜੇ ਟੀਕੇ ਬਰਾਮਦ

ਚੀਮਾ ਪੁਲੀਸ ਵੱਲੋਂ ਨਸ਼ੇ ਦੀਆਂ ਗੋਲੀਆਂ ਸਮੇਤ ਫੜਿਆ ਮੁਲਜ਼ਮ।-ਫੋਟੋ:ਗਰੇਵਾਲ

ਪੱਤਰ ਪ੍ਰੇਰਕ
ਘਨੌਰ, 8 ਅਕਤੂਬਰ
ਇਸ ਖੇਤਰ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਹਜ਼ਾਰਾਂ ਨਸ਼ੀਲੀ ਗੋਲੀਆਂ ਅਤੇ ਸ਼ਰਾਬ ਸਮੇਤ ਕਾਬੂ ਕਰ ਲਿਆ। ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਮਨਜੀਤ ਸਿੰਘ ਅਤੇ ਸੁਰਿੰਦਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਵਾਹਨਾਂ ਦੀ ਚੈਕਿੰਗ ਲਈ ਸ਼ੰਭੂ ਰੇਲਵੇ ਸਟੇਸ਼ਨ ਵਾਲੇ ਮੋੜ ਕੋਲ ਜੀਟੀ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ, ਜਦੋਂ ਪੁਲੀਸ ਪਾਰਟੀ ਨੇ ਪੈਦਲ ਜਾ ਰਹੇ ਦਲਜੀਤ ਸਿੰਘ ਵਾਸੀ ਪਿੰਡ ਪਿੰਡੀਆ ਜ਼ਿਲ੍ਹਾ ਤਰਨਤਾਰਨ ਅਤੇ ਸਾਹਿਬ ਸਿੰਘ ਵਾਸੀ ਪਿੰਡ ਮਹਿਸਮਪੁਰ ਜ਼ਿਲ੍ਹਾ ਅੰਮ੍ਰਿਤਸਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਬੈਗ ਵਿੱਚੋਂ 11 ਹਜ਼ਾਰ 300 ਨਸ਼ੇ ਦੀਆਂ ਗੋਲੀਆਂ ਅਤੇ 400 ਨਸ਼ੇ ਦੇ ਟੀਕੇ (ਪਾਬੰਦੀਸ਼ੁਦਾ) ਬਰਾਮਦ ਹੋਏ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕ। ਉਨ੍ਹਾਂ ਨੂੰ ਕਾਬੂ ਕਰ ਲਿਆ। ਇਸੇ ਤਰ੍ਹਾਂ ਥਾਣਾ ਘਨੌਰ ਦੇ ਹੌਲਦਾਰ ਗੁਰਿੰਦਰ ਸਿੰਘ ਨੇ ਸਮੇਤ ਪੁਲੀਸ ਪਾਰਟੀ ਘਨੌਰ ਬਹਾਦਰਗੜ੍ਹ ਰੋਡ ’ਤੇ ਪਿੰਡ ਚੱਪੜ ਵਾਲੇ ਮੋੜ ਲਾਗੇ ਨਾਕਾਬੰਦੀ ਦੌਰਾਨ ਜਦੋਂ ਸਕੂਟਰੀ ਸਵਾਰ ਬਖ਼ਸ਼ੀਸ਼ ਸਿੰਘ ਵਾਸੀ ਪਿੰਡ ਸਮਸਪੁਰ ਤਹਿਸੀਲ ਰਾਜਪੁਰਾ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 18 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀਆਂ।
ਚੀਮਾ ਮੰਡੀ(ਪੱਤਰ ਪ੍ਰੇਰਕ): ਥਾਣਾ ਚੀਮਾ ਨੇ ਇਕ ਵਿਅਕਤੀ ਪਾਸੋਂ ਸੱਤ ਹਜ਼ਾਰ ਨਸ਼ੀਲੀਆਂ ਗੋਲੀਆਂ ਫੜਨ ਦਾ ਦਾਅਵਾ ਕੀਤਾ ਹੈ। ਥਾਣਾ ਚੀਮਾ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਪੁਲੀਸ ਪਾਰਟੀ ਨਾਲ ਕੁਲਦੀਪ ਸਿੰਘ ਵਾਸੀ ਕੋਟੜਾ ਅਮਰੂ ਨੂੰ ਸੱਤ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲੀਸ ਨੇ ਉਸ ਵਿਰੁੱਧ ਕੇਸ ਦਰਜ ਕਰ ਲਿਆ ਹੈ।

Tags :