ਤਿੰਨ ਕਿਲੋ 600 ਗ੍ਰਾਮ ਗਾਂਜੇ ਸਣੇ ਮੁਲਜ਼ਮ ਕਾਬੂ
05:17 AM Dec 01, 2024 IST
Advertisement
ਪੱਤਰ ਪ੍ਰੇਰਕ
ਖਰੜ, 30 ਨਵੰਬਰ
ਖਰੜ ਸਿਟੀ ਪੁਲੀਸ ਅਧੀਨ ਪੈਂਦੀ ਸਨੀ ਇਨਕਲੇਵ ਪੁਲੀਸ ਚੌਕੀ ਦੀ ਟੀਮ ਵੱਲੋਂ 3 ਕਿਲੋ 600 ਗ੍ਰਾਮ ਗਾਂਜੇ ਸਣੇ ਸੁਮਿਤ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਵਿਰੁੱਧ ਐੱਨਡੀਪੀਐੱਸ ਕਾਨੂੰਨ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਖਰੜ ਸਿਟੀ ਥਾਣੇ ਦੇ ਐੱਸਐੱਚਓ ਪੀਐੱਸ ਗਰੇਵਾਲ ਨੇ ਦੱਸਿਆ ਕਿ ਪੁਲੀਸ ਵਲੋਂ ਮੁੰਡੀ ਖਰੜ ਪੈਟਰੋਲ ਪੰਪ ਵਾਲੀ ਗਲੀ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਵਿਅਕਤੀ ਆਪਣੇ ਮੋਢੇ ਤੇ ਇੱਕ ਵਜ਼ਨਦਾਰ ਥੈਲਾ ਲੈ ਕੇ ਆਉਂਦਾ ਦੇਖਿਆ ਗਿਆ। ਉਸ ਨੇ ਜਦੋਂ ਪੁਲੀਸ ਨੂੰ ਦੇਖਿਆ ਤਾਂ ਥੈਲਾ ਜ਼ਮੀਨ ’ਤੇ ਸੁੱਟ ਕੇ ਭੱਜਣ ਦਾ ਯਤਨ ਕੀਤਾ। ਉਸ ਨੂੰ ਏਐੱਸਆਈ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਕਾਬੂ ਕੀਤਾ। ਉਸ ਕੋਲ ਚੁੱਕੇ ਥੈਲੇ ਵਿੱਚੋਂ 3 ਕਿਲੋ 600 ਗ੍ਰਾਮ ਗਾਂਜਾ ਬਰਾਮਦ ਹੋਇਆ।
Advertisement
Advertisement
Advertisement