ਤਾਲਾ ਠੀਕ ਕਰਨ ਆਏ ਮਕੈਨਕਾਂ ਵੱਲੋਂ ਗਹਿਣੇ ਤੇ ਨਕਦੀ ਚੋਰੀ
05:20 AM Apr 15, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਅਪਰੈਲ
ਥਾਣਾ ਡਿਵੀਜ਼ਨ ਨੰਬਰ 8 ਦੇ ਇਲਾਕੇ ਪ੍ਰੇਮ ਨਗਰ ਵਿੱਚ ਅੱਜ ਇੱਕ ਅਲਮਾਰੀ ਦਾ ਤਾਲਾ ਠੀਕ ਕਰਨ ਆਏ ਦੋ ਜਣੇ ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਅਲਮਾਰੀ ਦੇ ਲੌਕਰ ਵਿੱਚ ਪਏ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੇਮ ਨਗਰ ਵਾਸੀ ਅਮਨ ਲੇਖੀ ਦੇ ਘਰ ਵਿੱਚ ਅਲਮਾਰੀ ਦਾ ਤਾਲਾ ਖਰਾਬ ਸੀ। ਉਸ ਨੇ ਗਲੀ ਵਿੱਚ ਘੁੰਮ ਰਹੇ ਦੋ ਜਣਿਆਂ ਨੂੰ ਤਾਲੇ ਦੀ ਮੁਰੰਮਤ ਕਰਨ ਲਈ ਬੁਲਾ ਲਿਆ। ਇਸ ਦੌਰਾਨ ਉਨ੍ਹਾਂ ਅਮਨ ਲੇਖੀ ਨੂੰ ਕੋਈ ਨਸ਼ੀਲੀ ਦਵਾਈ ਸੁੰਘਾ ਦਿੱਤੀ। ਉਸ ਦੇ ਸੁੱਤੇ ਹੋਣ ਦਾ ਫ਼ਾਇਦਾ ਚੁੱਕ ਕੇ ਉਹ ਲੋਕਲ ਵਿੱਚ ਪਏ ਸੋਨੇ ਚਾਂਦੀ ਦੇ ਗਹਿਣੇ ਅਤੇ 12 ਲੱਖ ਰੁਪਏ ਲੈ ਗਏ। ਪਰਿਵਾਰਕ ਮੈਂਬਰਾਂ ਨੇ ਉਸ ਉਪਰ ਪਾਣੀ ਦੇ ਛਿੱਟੇ ਮਾਰ ਕੇ ਉਸ ਨੂੰ ਉਠਾਇਆ ਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਰ ਲਿਆ ਹੈ।
Advertisement
Advertisement
Advertisement
Advertisement