ਪੱਤਰ ਪ੍ਰੇਰਕਮਾਲੇਰਕੋਟਲਾ, 14 ਅਪਰੈਲਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਬਲਵੀਰ ਸਿੰਘ ਆਦਮਪਾਲ ਅਤੇ ਤਹਿਸੀਲ ਪ੍ਰਧਾਨ ਜਸਪਾਲ ਸਿੰਘ ਲਸੋਈ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਈ ਮੀਟਿੰਗ ਦੌਰਾਨ ਹਾਜ਼ਰ ਨੰਬਰਦਾਰਾਂ ਨੇ ਡੀਸੀ ਮਾਲੇਰਕੋਟਲਾ ਤੋਂ ਮੰਗ ਕੀਤੀ ਕਿ ਤਹਿਸੀਲ ਵਿਚ ਆਮ ਲੋਕਾਂ ਲਈ ਨੰਬਰਦਾਰਾਂ ਦੀ ਇੱਕੋ ਥਾਂ ਉਪਲਬਧਤਾ ਯਕੀਨੀ ਬਣਾਉਣ ਲਈ ਤਹਿਸੀਲ ਕੰਪਲੈਕਸ ਵਿਚ ਨੰਬਰਦਾਰਾਂ ਦੀ ਜਥੇਬੰਦੀ ਦੇ ਦਫ਼ਤਰ ਵਾਸਤੇ ਇੱਕ ਕਮਰਾ ਮੁਹੱਈਆ ਕਰਵਾਇਆ ਜਾਵੇ।ਜਥੇਬੰਦੀ ਦੇ ਆਗੂ ਧਰਮਿੰਦਰ ਸਿੰਘ ਦੱਲਣਵਾਲ ਨੇ ਦੱਸਿਆ ਕਿ ਨੰਬਰਦਾਰਾਂ ਨੂੰ ਲੋਕਾਂ ਦੇ ਕੰਮ ਧੰਦਿਆਂ ਲਈ ਜ਼ਿਲ੍ਹਾ ਅਤੇ ਤਹਿਸੀਲ ਦਫ਼ਤਰਾਂ ਵਿਚ ਰੋਜ਼ਾਨਾ ਆਉਣਾ ਪੈਂਦਾ ਹੈ।ਨੰਬਰਦਾਰਾਂ ਲਈ ਤਹਿਸੀਲ ਕੰਪਲੈਕਸ ਵਿਚ ਬੈਠਣ ਅਤੇ ਆਪਸੀ ਵਿਚਾਰ-ਚਰਚਾ ਲਈ ਕੋਈ ਪੱਕੀ ਜਗ੍ਹਾ ਨਹੀਂ ਹੈ। ਇਕੱਠੇ ਹੋਏ ਨੰਬਰਦਾਰਾਂ ਨੇ ਫ਼ੈਸਲਾ ਕੀਤਾ ਕਿ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਗਾਲਿਬ ਜਥੇਬੰਦੀ ਦਾ ਕੋਈ ਵੀ ਨੰਬਰਦਾਰ ਕਿਸੇ ਵੀ ਨਸ਼ੇ ਵਾਲੇ ਦੀ ਜ਼ਮਾਨਤ ’ਤੇ ਗਵਾਹੀ ਨਹੀਂ ਪਾਵੇਗਾ। ਨੰਬਰਦਾਰਾਂ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਵਾਸਤੇ ਨਵੇਂ ਰਜਵਾਹਿਆਂ ਦੀ ਉਸਾਰੀ ਲਈ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਮੀਟਿੰਗ ਵਿੱਚ ਸਰਪ੍ਰਸਤ ਜਰਨੈਲ ਸਿੰਘ ਬਡਲਾ, ਗੁਰਮੇਲ ਸਿੰਘ ਚੇਅਰਮੈਨ, ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਜਗਰੂਪ ਸਿੰਘ ਸੰਗਾਲੀ, ਗੁਰਜੰਟ ਸਿੰਘ ਜ਼ਿਲ੍ਹਾ ਖ਼ਜ਼ਾਨਚੀ, ਜਸਵੀਰ ਸਿੰਘ ਜਾਤੀਵਾਲ, ਕੁਲਦੀਪ ਸਿੰਘ ਮਾਣਕਵਾਲ, ਬਲਦੇਵ ਸਿੰਘ ਧਨੋ, ਹਰਪਾਲ ਸਿੰਘ ਤਹਿਸੀਲ ਖਜਾਨਚੀ, ਗੁਰਮੇਲ ਸਿੰਘ ਗੁਆਰਾ, ਹਾਕਮ ਸਿੰਘ ਗੁਆਰਾ, ਜਰਨੈਲ ਸਿੰਘ ਅਮੀਰ ਅਮੀਰਨਗਰ, ਹਰਪਾਲ ਸਿੰਘ ਮਾਣਕਮਾਜਰਾ, ਹਰਚੇਤ ਸਿੰਘ ਫੈਜਗੜ੍ਹ, ਮਨਜੀਤ ਸਿੰਘ ਭੈਣੀ ਖੁਰਦ, ਜਾਗਰ ਸਿੰਘ ਰੁੜਕੀ ਕਲਾਂ, ਤਰਸੇਮ ਸਿੰਘ ਰੁੜਕੀ ਕਲਾਂ, ਕਰਤਾਰ ਸਿੰਘ ਭੋਗੀਵਾਲ ਅਤੇ ਮੁਕੰਦ ਸਿੰਘ ਨੌਧਰਾਣੀ ਹਾਜ਼ਰ ਸਨ।