ਤਸਕਰ ਹੈਰੋਇਨ ਸਣੇ ਕਾਬੂ
05:10 AM Mar 13, 2025 IST
Advertisement
ਪੱਤਰ ਪ੍ਰੇਰਕ
ਜਗਰਾਉਂ, 12 ਮਾਰਚ
ਇਥੇ ਪੁਲੀਸ ਨੇ ਹੈਰੋਇਨ ਤਸਕਰ ਨੂੰ ਹੈਰੋਇਨ ਸਣੇ ਕਾਬੂ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਐੱਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਮੁਲਾਜ਼ਮਾਂ ਨਾਲ ਗਸ਼ਤ ’ਤੇ ਪਿੰਡ ਭੁਮਾਲ ਦੇ ਪੁਦੀਨਾ ਪਲਾਂਟ ਕੋਲ ਸਨ ਤਾਂ ਸਾਹਮਣਿਓਂ ਆਏ ਨੌਜਵਾਨ ਪੁਲੀਸ ਨੂੰ ਦੇਖ ਕੇ ਹੱਥ ’ਚ ਫੜਿਆ ਲਿਫਾਫਾ ਸੁੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੂੰ ਕਾਬੂ ਕੀਤਾ ਗਿਆ ਤਾਂ ਉਸ ਨੇ ਆਪਣਾ ਨਾਮ ਕੁਲਦੀਪ ਸਿੰਘ ਉਰਫ ਸ਼ਿਵਾ ਵਾਸੀ ਪਿੰਡ ਸਲੇਮਪੁਰ ਟਿੱਬਾ ਦੱਸਿਆ। ਜਦੋਂ ਲਿਫਾਫਾ ਚੈੱਕ ਕੀਤਾ ਤਾਂ ਉਸ ਵਿੱਚੋਂ ਇੱਕ ਇਲੈਕਟ੍ਰਾਨਿਕ ਕੰਡਾ ਅਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement
Advertisement