ਤਰਕਸ਼ੀਲ ਸੁਸਾਇਟੀ ਨੇ ਕੈਲੰਡਰ ਵੰਡੇ
05:46 AM Feb 04, 2025 IST
Advertisement
ਸੰਗਰੂਰ: ਬੀਐੱਸਐੱਨਐੱਲ ਪੈਨਸ਼ਨਰ ਐਸੋਸੀਏਸ਼ਨ ਸੰਗਰੂਰ ਦੀ ਮੀਟਿੰਗ ਵਿਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ, ਤਰਕਸ਼ੀਲ ਆਗੂ ਲੈਕਚਰਾਰ ਜਸਦੇਵ ਸਿੰਘ ਤੇ ਇਕਾਈ ਮੁਖੀ ਸੁਰਿੰਦਰ ਪਾਲ ਨੇ ਹਾਜ਼ਰੀਨ ਨੂੰ ਆਪਣੇ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ 80 ਦੇ ਲਗਭਗ ਤਰਕਸ਼ੀਲ ਕੈਲੰਡਰ ਵੀ ਵੰਡੇ ਗਏ। ਤਰਕਸ਼ੀਲ ਚੇਤਨਾ ਪਰਖ਼ ਪ੍ਰੀਖਿਆ ਵਿੱਚ ਸਹਿਯੋਗ ਦੇਣ ਲਈ ਸੇਵਾਮੁਕਤ ਐੱਸਡੀਓ ਅਸ਼ਵਨੀ ਕੁਮਾਰ ਲਹਿਰਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਠੁੱਲੀਵਾਲ ਨੇ ਧਰਮ ਅਤੇ ਨੈਤਿਕਤਾ ਸਬੰਧੀ ਪ੍ਰਭਾਵਸ਼ਾਲੀ ਤਕਰੀਰ ਕੀਤੀ। ਅੰਤ ਵਿੱਚ ਅਸ਼ਵਨੀ ਕੁਮਾਰ ਨੇ ਪੈਨਸ਼ਨਰਾਂ ਤੇ ਤਰਕਸ਼ੀਲ ਸਾਥੀਆਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement