ਤਪ ਅਸਥਾਨ ਬਾਬਾ ਸਿਹਾਣਾ ਸਾਹਿਬ ਦਾ ਜੋੜ ਮੇਲਾ ਸਮਾਪਤ
ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਮਾਰਚ
ਪਿੰਡ ਬਡਰੁੱਖਾਂ ਸਥਿਤ ਸੰਤ ਧਾਨਦਾਸ ਅਤੇ ਸੰਤ ਸ਼ਾਮਗਿਰ ਜੀ ਦੇ ਤਪ ਸਥਾਨ ਬਾਬਾ ਸਿਹਾਣਾ ਸਾਹਿਬ ਵਿੱਚ 42ਵਾਂ ਜੋੜ ਮੇਲਾ ਸਮਾਪਤ ਹੋ ਗਿਆ। ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਖੁਸ਼ੀ ਵਿੱਚ 80 ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ। 10 ਦਿਨਾਂ ਤੱਕ ਚੱਲੇ ਇਸ ਸਮਾਗਮ ਦੌਰਾਨ ਸੰਗਤ ਲਈ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ। ਉਭਾਵਾਲ, ਬਡਰੁੱਖਾਂ, ਕਾਂਝਲਾ, ਨਮੋਲ, ਚੱਠੇ ਸੇਖਵਾਂ, ਬਡਬਰ ਆਦਿ ਤੋਂ ਸੰਗਤ ਪਹੁੰਚੀ। ਤਪ ਅਸਥਾਨ ਪ੍ਰਬੰਧਕ ਕਮੇਟੀ ਦੇ ਮੁਖੀ ਮਲਕੀਤ ਸਿੰਘ, ਕਾਲਾ ਬਡਰੁੱਖਾਂ, ਰਣਜੀਤ ਸਿੰਘ, ਗਮਦੂਰ ਸਿੰਘ ਤੇ ਮਹਿੰਦਰ ਸਿੰਘ ਨੇ ਕਿਹਾ ਕਿ ਸਮਾਗਮ ਦੌਰਾਨ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਬਾਬਾ ਬਲਬੀਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਤਪ ਅਸਥਾਨ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਸਮਾਗਮ ਦੌਰਾਨ ਪਿੰਡ ਮੰਗਵਾਲ ਤੋਂ ਕਰਨੈਲ ਸਿੰਘ, ਰਾਮ ਸਿੰਘ ਸੁਨਾਮ, ਦਲਬੀਰ ਸਿੰਘ ਬਡਬਰ, ਅਮਰੀਕ ਸਿੰਘ ਭੈਣੀ ਤੇ ਦਰਸ਼ਨ ਸਿੰਘ ਭੈਣੀ ਦੇ ਢਾਡੀ ਜਥੇ ਨੇ ਸੰਗਤ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਵਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਕਰਾਉਣ ਵਾਲੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਅਵਤਾਰ ਸਿੰਘ, ਗੁਰਜੀਤ ਸਿੰਘ, ਸਤਗੁਰ ਸਿੰਘ, ਗੁਰਮੇਲ ਸਿੰਘ, ਗੁਰਨਾਇਬ ਸਿੰਘ, ਜਗਤਾਰ ਸਿੰਘ, ਸਤਨਾਮ ਸਿੰਘ, ਕੁਲਜੀਤ ਸਿੰਘ, ਜੋਗਿੰਦਰ ਸਿੰਘ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।