ਤਕਨਾਲੋਜੀ ਨਾਲ ਜੋੜਨ ਲਈ ਟਰੇਨਰ ਅਫ਼ਸਰਾਂ ਵੱਲੋਂ ਸਿਖਲਾਈ ਸ਼ੁਰੂ
ਬਲਵਿੰਦਰ ਰੈਤ
ਨੰਗਲ, 12 ਮਾਰਚ
ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਉਪਰਾਲਿਆਂ ਤਹਿਤ ਸਰਕਾਰੀ ਆਈਟੀਆਈ ਨੰਗਲ ਦੇ ਆਈਟੀ ਹਾਲ ਵਿੱਚ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਤਕਨੀਕੀ ਸਟਾਫ ਤੇ ਸੰਸਥਾ ਦੇ ਸੌ ਤੋਂ ਵੱਧ ਸਿਖਿਆਰਥੀਆਂ ਨੇ ਭਾਗ ਲਿਆ। ਸੀਟੀਆਰ ਲੁਧਿਆਣਾ ਤੋਂ ਟਰੇਨਿੰਗ ਪ੍ਰਾਪਤ ਇਲੈੱਟ੍ਰੀਕਲ ਦੇ ਟਰੇਨਰ ਗੁਰਦੀਪ ਕੌਸ਼ਲ, ਵਰਿੰਦਰ ਸਿੰਘ ਅਤੇ ਮਕੈਨੀਕਲ ਦੇ ਟਰੇਨਰ ਮਲਕੀਤ ਸਿੰਘ ਰਾਣਾ, ਹੁਸ਼ਿਆਰ ਸਿੰਘ, ਵਿਜੇ ਕੁਮਾਰ ਨੇ ਸਟਾਫ ਤੇ ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ। ਸੰਸਥਾ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਕਿਹਾ ਕਿ ਸੂਬਾ ਸਰਕਾਰ ਸੰਸਥਾਵਾਂ ਨੂੰ ਆਧੁਨਿਕ ਯੁੱਗ ਨਾਲ ਜੋੜ ਰਹੀ ਹੈ। ਟਰੇਨਿੰਗ ਅਫ਼ਸਰ ਰਾਕੇਸ਼ ਧੀਮਾਨ ਨੇ ਦੱਸਿਆ ਕਿ ਇਸ ਟਰੇਨਿੰਗ ਦੀ ਪੂਰੀ ਅਪਡੇਟ ਮੁੱਖ ਦਫ਼ਤਰ ਰੋਜ਼ ਭੇਜੀ ਜਾਵੇਗੀ। ਇਸ ਮੌਕੇ ਟਰੇਨਿੰਗ ਅਫ਼ਸਰ ਅਸ਼ਵਨੀ ਕੁਮਾਰ, ਵਰਿੰਦਰ ਸਿੰਘ, ਇੰਸਟਰੱਕਟਰ ਬਲਵਿੰਦਰ ਕੁਮਾਰ, ਮਨੋਜ ਧੰਜਲ, ਦਲਜੀਤ ਸਿੰਘ, ਹਰਮਿੰਦਰ ਸਿੰਘ, ਅਸ਼ੋਕ ਕੁਮਾਰ, ਵਿਜੇ ਕੁਮਾਰ, ਗੁਰਦੀਪ ਕੌਸ਼ਲ, ਮਲਕੀਤ ਸਿੰਘ, ਮਨਪ੍ਰੀਤ ਸਿੰਘ, ਰਜਿੰਦਰ ਕੁਮਾਰ, ਸੁਮਿਤ ਕੁਮਾਰ, ਹਰਪ੍ਰੀਤ ਸਿੰਘ, ਰਿਸ਼ੀਪਲ, ਸੁਖਵਿੰਦਰ ਸਿੰਘ, ਸੰਦੀਪ ਕੁਮਾਰ, ਹੁਸ਼ਿਆਰ ਸਿੰਘ, ਮਨਿੰਦਰ ਸਿੰਘ ਅਤੇ ਬਲਜੀਤ ਸਿੰਘ ਹਾਜ਼ਰ ਸਨ।