ਢੱਠੇ ਨੇ ਬਜ਼ੁਰਗ ਨੂੰ ਪਟਕਾ ਕੇ ਸੁੱਟਿਆ

ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ

ਢੱਠੇ ਦੇ ਹਮਲੇ ਵਿੱਚ ਜ਼ਖ਼ਮੀ ਬਜ਼ੁਰਗ ਹਸਪਤਾਲ ਵਿੱਚ।-ਫੋਟੋ: ਬਨਭੌਰੀ

ਸ਼ਹਿਰ ਵਿੱਚ ਆਵਾਰਾ ਪਸ਼ੂਆਂ ਵਲੋਂ ਰਾਹਗੀਰਾਂ ਉਤੇ ਹਮਲਿਆਂ ਦਾ ਸਿਲਸਿਲਾ ਜਾਰੀ ਹੈ। ਅੱਜ ਸਵੇਰੇ ਆਵਾਰਾ ਢੱਠੇ ਨੇ 65 ਸਾਲਾਂ ਨੂੰ ਟੱਕਰ ਮਾਰਕੇ ਜ਼ਖ਼ਮੀ ਕਰ ਦਿੱਤਾ। ਜ਼ਖਮੀ ਨੂੰ ਇਲਾਜ ਲਈ ਸੁਨਾਮ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਸਿਕੰਦਰ ਸਿੰਘ ਚੀਮਾ ਵਾਸੀ ਸੁਨਾਮ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਬਲਵਿੰਦਰ ਸਿੰਘ ਅੱਜ ਸਵੇਰੇ ਸਬਜ਼ੀ ਲੈਣ ਲਈ ਮੰਡੀ ਵਿੱਚ ਗਿਆ ਸੀ। ਮੰਡੀ ਵਿੱਚ ਆਵਾਰਾ ਢੱਠੇ ਨੇ ਉਸਦੇ ਢਿੱਡ ਵਿੱਚ ਟੱਕਰ ਮਾਰਕੇ ਉਤਾਂਹ ਚੁੱਕ ਕੇ ਪਟਕਾ ਕੇ ਮਾਰਿਆ। ਢੱਠੇ ਦੇ ਸਿੰਗ ਉਸ ਦੇ ਪੇਟ ਵਿੱਚ ਜਾ ਖੁਭੇ, ਜਿਸ ਕਾਰਨ ਉਹ ਗੰਭੀਰ ਵਿੱਚ ਜ਼ਖ਼ਮੀ ਹੋ ਗਿਆ। ਲੋਕਾਂ ਵੱਲੋਂ ਉਸਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਹਾਲੇ ਤੱਕ ਨਾਜ਼ੁਕ ਹੈ।

 

Tags :