ਗੁਰਦੀਪ ਸਿੰਘ ਲਾਲੀਸੰਗਰੂਰ, 6 ਜੂਨਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ ’ਤੇ ਪਰਿਵਾਰ ਨਾਲ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਵੱਖ-ਵੱਖ ਸਿਆਸੀ ਅਤੇ ਧਾਰਮਿਕ ਆਗੂ ਪੁੱਜ ਰਹੇ ਹਨ। ਅੱਜ ਜਿਥੇ ਅਨੇਕਾਂ ਆਗੂਆਂ ਨੇ ਪਰਮਿੰਦਰ ਸਿੰਘ ਢੀਂਡਸਾ ਨਾਲ ਦੁੱਖ ਸਾਂਝਾ ਕੀਤਾ ਗਿਆ, ਉਥੇ ਮਰਹੂਮ ਢੀਂਡਸਾ ਦੀ ਅੰਤਿਮ ਅਰਦਾਸ ਮੌਕੇ 8 ਜੂਨ ਨੂੰ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਬਲਦੇਵ ਸਿੰਘ ਮਾਨ ਨੇ ਢੀਂਡਸਾ ਦੀ ਰਿਹਾਇਸ਼ ’ਤੇ ਮੀਟਿੰਗ ਵੀ ਕੀਤੀ।ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ ਤੇ ਹੋਰ ਆਗੂ।ਅੱਜ ਢੀਂਡਸਾ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪੁੱਜਣ ਵਾਲੇ ਆਗੂਆਂ ਵਿੱਚ ਧਾਰਮਿਕ ਸ਼ਖਸ਼ੀਅਤ ਬਾਬਾ ਬਾਬਾ ਬਲਬੀਰ ਸਿੰਘ ਨਿਹੰਗ ਸਿੰਘ ਅਕਾਲੀ 96 ਕਰੋੜੀ, ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਪ੍ਰੇਮ ਸਿੰਘ ਚੰਦੂਮਾਜਰਾ, ਮੈਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਸਾਬਕਾ ਮੰਤਰੀ ਸ੍ਰ ਸੁਰਜੀਤ ਸਿੰਘ ਰੱਖੜਾ, ਸਤਨਾਮ ਸਿੰਘ ਕਲੇਰ ਚੇਅਰਮੈਨ ਸਿੱਖ ਜੁਡੀਸ਼ੀਅਲ ਕਮਿਸ਼ਨ, ਕੈਪਟਨ ਅਭਿਮੰਨਿਊ ਸਾਬਕਾ ਮੰਤਰੀ ਹਰਿਆਣਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਅਜੈਬ ਸਿੰਘ ਭੱਟੀ ਸਾਬਕਾ ਡਿਪਟੀ ਸਪੀਕਰ, ਨਾਜਰ ਸਿੰਘ ਮਾਨਸ਼ਾਹੀਆ ਸਾਬਕਾ ਵਿਧਾਇਕ, ਜਸਵੀਰ ਸਿੰਘ ਜੱਸੀ ਖੰਗੂੜਾ ਸਾਬਕਾ ਵਿਧਾਇਕ, ਪਿੰਕੀ ਧਾਲੀਵਾਲ, ਜਗਦੀਪ ਸਿੰਘ ਨਕੱਈ, ਸਿਮਰਤ ਕੌਰ ਖੰਗੂੜਾ ਧੂਰੀ, ਕਰਨਵੀਰ ਸਿੰਘ ਟੌਹੜਾ, ਮਹੇਸ਼ਇੰਦਰ ਸਿੰਘ ਗਰੇਵਾਲ, ਧਰਮਿੰਦਰ ਦੁੱਲਟ, ਸੰਤ ਹਾਕਮ ਸਿੰਘ ਗੰਡਾ, ਮਹੰਤ ਸ੍ਰੀ ਰੇਸ਼ਮ ਸਿੰਘ, ਤਜਿੰਦਰਪਾਲ ਸੰਧੂ, ਅਕਾਸ਼ਦੀਪ ਸਿੰਘ ਔਲਖ ਐੱਸਪੀ ਸੁਖਵਿੰਦਰ ਚੌਹਾਨ ਐੱਸਪੀ, ਮਨਜੀਤ ਸਿੰਘ ਰਿਟਾ ਐੱਸਪੀ, ਸੀਰਾ ਬਨਭੌਰਾ, ਰਣਦੀਪ ਸਿੰਘ ਦਿਓਲ, ਇਕਬਾਲਜੀਤ ਸਿੰਘ ਪੂਨੀਆ, ਹਰੀ ਸਿੰਘ ਪ੍ਰੀਤ ਕੰਬਾਇਨ, ਕਰਮਜੀਤ ਸਿੰਘ ਭਗੜਾਣਾ ਪ੍ਰਧਾਨ ਕਰਮਚਾਰੀ ਦਲ ਪੰਜਾਬ, ਲਾਅ ਅਫਸਰ ਐਡਵੋਕੇਟ ਗਗਨਦੀਪ ਬਾਦਲਗੜ, ਤੇਜਾ ਸਿੰਘ ਕਮਾਲਪੁਰ, ਭਰਪੂਰ ਸਿੰਘ ਉਭਾਵਾਲ, ਮੱਖਣ ਸ਼ਰਮਾ ਉਭਾਵਾਲ, ਸੁਨੀਤਾ ਸ਼ਰਮਾ, ਯਾਦਵਿੰਦਰ ਨਿਰਮਾਣ, ਮਨਿੰਦਰ ਸਿੰਘ ਲਖਮੀਰਵਾਲਾ, ਕੁਲਦੀਪ ਸਿੰਘ ਬੁੱਗਰਾਂ ਅਤੇ ਜਸਪਾਲ ਸਿੰਘ ਕੋਚ ਸ਼ਾਮਲ ਸਨ।