ਨਿਊਯਾਰਕ, 13 ਮਾਰਚਅਮਰੀਕੀ ਅਧਿਕਾਰੀਆਂ ਨੇ ਡੋਮੀਨਿਕਨ ਗਣਰਾਜ ਦੌਰੇ ਦੌਰਾਨ 20 ਸਾਲਾ ਭਾਰਤੀ ਵਿਦਿਆਰਥਣ ਦੇ ਭੇਤ-ਭਰੇ ਢੰਗ ਨਾਲ ਲਾਪਤਾ ਹੋਣ ਦੇ ਮਾਮਲੇ ਵਿੱਚ ਪੁੱਛ-ਪੜਤਾਲ ਲਈ ਮਸ਼ਕੂਕ ਦੀ ਪਛਾਣ ਕੀਤੀ ਹੈ ਜਿਸ ਦੀ ਉਮਰ 24 ਸਾਲ ਹੈ। ਅਖ਼ਬਾਰ ਨੇ ਕਿਹਾ, ‘‘ਇਹ ਵਿਅਕਤੀ ਸੰਭਾਵੀ ਤੌਰ ’ਤੇ ਉਸ ਨੂੰ ਮਿਲਣ ਵਾਲਾ ਆਖ਼ਰੀ ਵਿਅਕਤੀ ਸੀ, ਇਸ ਵਾਸਤੇ ਉਸ ਨੂੰ ਜਾਂਚ ਦੇ ਘੇਰੇ ਵਿੱਚ ਰੱਖਿਆ ਜਾ ਰਿਹਾ ਹੈ।’’ਭਾਰਤ ਦੀ ਨਾਗਰਿਕ ਅਤੇ ਅਮਰੀਕਾ ਦੀ ਸਥਾਈ ਵਸਨੀਕ ਸੁਦੀਕਸ਼ਾ ਕੋਨਾਂਕੀ ਨੂੰ ਆਖਰੀ ਵਾਰ ਪੁੰਟਾ ਕਾਨਾ ਸ਼ਹਿਰ ਦੇ ਰਿਊ ਰਿਪਬਲਿਕ ਰਿਜ਼ੌਰਟ ਵਿੱਚ 6 ਮਾਰਚ ਨੂੰ ਦੇਖਿਆ ਗਿਆ ਸੀ। ਉਹ ਡੋਮੀਨਿਕਨ ਗਣਰਾਜ ਵਿੱਚ ਛੁੱਟੀਆਂ ਮਨਾਉਂਦੇ ਸਮੇਂ ਲਾਪਤਾ ਹੋ ਗਈ ਸੀ ਅਤੇ ਅਮਰੀਕੀ ਜਾਂਚ ਏਜੰਸੀਆਂ ਉੱਥੋਂ ਦੇ ਅਧਿਕਾਰੀਆਂ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।ਵਰਜੀਨੀਆ ਵਿੱਚ ਕੋਨਾਂਕੀ ਦੇ ਜੱਦੀ ਸ਼ਹਿਰ ਲਾਊਡਾਊਨ ਕਾਊਂਟੀ ਦੇ ਸ਼ੈਰਿਫ ਦਫ਼ਤਰ ਦੇ ਤਰਜਮਾਨ ਚਾਡ ਕੁਇਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁਦੀਕਸ਼ਾ ਨੂੰ ਲਾਪਤਾ ਹੋਣ ਤੋਂ ਪਹਿਲਾਂ ਜੋਸ਼ੂਆ ਰੀਬੇ ਨਾਲ ਰਿਜ਼ੌਰਟ ਵਿੱਚ ਦੇਖਿਆ ਗਿਆ ਸੀ। ਕੋਨਾਂਕੀ ਦੇ ਪਿਤਾ ਨੇ ਸਥਾਨਕ ਅਧਿਕਾਰੀਆਂ ਨੂੰ ਜਾਂਚ ਦਾ ਘੇਰਾ ਵਧਾਉਣ ਲਈ ਕਿਹਾ ਹੈ। ਉੱਧਰ ਕੁਇਨ ਨੇ ਕਿਹਾ ਕਿ ਇਹ ਮਾਮਲਾ ਅਪਰਾਧਿਕ ਜਾਂਚ ਦਾ ਨਹੀਂ ਹੈ। ਇਸ ਵਾਸਤੇ ਕੋਨਾਂਕੀ ਦੇ ਲਾਪਤਾ ਹੋਣ ਵਿੱਚ ਰੀਬੇ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ। -ਪੀਟੀਆਈ