ਸਰਬਜੀਤ ਸਿੰਘ ਭੰਗੂਪਟਿਆਲਾ, 6 ਜੂਨਸਫਾਈ ਸੇਵਕ, ਲਿਫਟਮੈਨ ਤੇ ਸੇਵਾਦਾਰ ’ਤੇ ਆਧਾਰਿਤ ਪੰਜਾਬੀ ਯੂਨੀਵਰਸਿਟੀ ਦੇ ਕੱਚੇ ਮੁਲਾਜ਼ਮਾਂ ਦੇ ਤਿੰਨ ਹਫਤਿਆਂ ਤੋਂ ਜਾਰੀ ਧਰਨੇ ਦਾ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਸਮਰਥਨ ਕੀਤਾ ਗਿਆ ਹੈ। ਇਸ ਦੌਰਾਨ ਫੈਡਰੇਸ਼ਨ ਤੋਂ ਗੁਰਜੀਤ ਘੱਗਾ, ਕੁਲਵਿੰਦਰ ਕਕਰਾਲਾ ਤੇ ਹਰਿੰਦਰ ਪਟਿਆਲਾ ਨੇ ਕਿਹਾ ਕਿ ਪ੍ਰਸ਼ਾਸਨ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਨਹੀਂ ਕੱਢ ਰਿਹਾ। ਕੇਂਦਰ ਅਤੇ ਪੰਜਾਬ ਸਰਕਾਰ ਦੀ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਤੇ ਮੰਗਾਂ ਲਈ ਲੜ ਰਹੇ ਲੋਕਾਂ ਦੇ ਸੰਘਰਸ਼ਾਂ ਨੂੰ ਨਵੇਂ ਲੇਬਰ ਕੋਡਾ ਜਿਹੇ ਕਾਨੂੰਨ ਬਣਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪੀਐੱਸਯੂ ਦੇ ਆਗੂ ਗੁਰਦਾਸ ਸਿੰਘ ਨੇ ਕਿਹਾ ਕਿ ਦੂਜੇ ਸਾਥੀ ਮੁਲਾਜ਼ਮਾਂ ਨੂੰ ਵੀ ਕੱਚੇ ਮੁਲਾਜ਼ਮਾਂ ਦੇ ਹੱਕ ’ਚ ਖੜ੍ਹਨਾ ਚਾਹੀਦਾ ਹੈ। ਉਧਰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਆਗੂ ਕ੍ਰਿਸ਼ਨ ਚੌਹਾਨਕੇ, ਪ੍ਰਿਤਪਾਲ ਚਾਹਲ, ਦਿਲਬਾਗ ਮੰਡਵੀ, ਬਲਜੀਤ ਖੁਰਮੀ, ਬਖਸ਼ੀਸ਼ ਸਿੰਘ, ਸੁਖਜੀਤ ਸਿੰਘ, ਮਦਨ ਸਿੰਘ ਤੇ ਮਨਜੀਤ ਸਿੰਘ ਹਾਜ਼ਰ ਸਨ।