ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਅਹੁਦੇਦਾਰ ਚੁਣੇ

ਪੱਤਰ ਪ੍ਰੇਰਕ
ਸ਼ਾਹਕੋਟ, 20 ਸਤੰਬਰ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਇਕਾਈ ਸ਼ਾਹਕੋਟ ਇੱਕ ਤੇ ਦੋ ਦੀ ਸਾਂਝੀ ਮੀਟਿੰਗ ’ਚ ਆਗੂ ਅਮਨਦੀਪ ਸਿੰਘ ਤੇ ਗੁਰਮੁੱਖ ਸਿੰਘ ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਧਾਰਨ ਕੀਤੀਆਂ ਅਧਿਆਪਕ ਵਿਰੋਧੀ ਨੀਤੀਆਂ ਦੀਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਕੱਤਰ ਵੱਲੋਂ ਆਏ ਦਿਨ ਚਲਾਏ ਜਾ ਰਹੇ ਨਵੇਂ-ਨਵੇਂ ਪ੍ਰਾਜੈਕਟਾਂ ਨਾਲ ਸਕੂਲਾਂ ਵਿੱਚ ਸਿੱਖਿਆ ਤਹਿਸ-ਨਹਿਸ ਹੋ ਰਹੀ ਹੈ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਡੀਟੀਐੱਫ ਬਲਾਕ ਸ਼ਾਹਕੋਟ ਇੱਕ ਦੀ ਕੀਤੀ ਚੋਣ ਵਿਚ ਗੁਰਮੀਤ ਸਿੰਘ ਨੂੰ ਪ੍ਰਧਾਨ, ਸੁਖਵਿੰਦਰਪ੍ਰੀਤ ਸਿੰਘ ਨੂੰ ਸਕੱਤਰ,ਜਸਵੰਤ ਸਿੰਘ ਸੋਹਲ ਨੂੰ ਵਿੱਤ ਸਕੱਤਰ ਅਤੇ ਮਨਜੀਤ ਸਿੰਘ ਮਲਸੀਆਂ, ਭੁਪਿੰਦਰ ਕੁਮਾਰ ਸੱਗੂ,ਕੁਲਦੀਪ ਕੁਮਾਰ ਸਚਦੇਵਾ, ਰਾਜਵਿੰਦਰ ਸਿੰਘ,ਪਵਨ ਕੁਮਾਰ, ਰਕੇਸ਼ ਚੰਦ, ਪਰਮਜੀਤ ਸਿੰਘ, ਕਸ਼ਮੀਰ ਸਿੰਘ, ਰਮਨਜੀਤ ਕੌਰ,ਰਜਨੀ ਸੱਗੂ, ਵਿਵੇਕ ਕੌੜਾ, ਕਿਰਨ ਅਰੋੜਾ ਅਤੇ ਅਮਿਤਾ ਨੂੰ ਐਗਜੈਕਟਿਵ ਕਮੇਟੀ ਮੈਂਬਰ ਚੁਣਿਆ ਗਿਆ। ਡੀ.ਟੀ.ਐਫ ਬਲਾਕ ਸ਼ਾਹਕੋਟ ਦੀ ਕੀਤੀ ਗਈ ਚੋਣ ਵਿੱਚ ਬਲਵਿੰਦਰ ਸਿੰਘ ਨੂੰ ਪ੍ਰਧਾਨ, ਅੰਮ੍ਰਿਤਪਾਲ ਸਿੰਘ ਨੂੰ ਸਕੱਤਰ,ਰਕੇਸ ਖਹਿਰਾ ਨੂੰ ਵਿੱਤ ਸਕੱਤਰ, ਅਮਨਦੀਪ ਸਿੰਘ, ਗੁਰਮੁੱਖ ਸਿੰਘ ਸਿੱਧੂ, ਮਨਵੀਰ ਸਿੰਘ, ਸੁਰਿੰਦਰਜੀਤ ਸਿੰਘ, ਰਾਜਨ ਸੱਭਰਵਾਲ, ਤਰਲੋਚਨ ਸਿੰਘ, ਜਸਵੰਤ ਰਾਏ, ਜਸਬੀਰ ਸਿੰਘ, ਪਵਿੱਤਰ ਸਿੰਘ, ਸਰਬਜੀਤ ਸਿੰਘ , ਸੁਖਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਨੂੰ ਐਗਜੈਕਟਿਵ ਕਮੇਟੀ ਮੈਂਬਰ ਚੁਣਿਆ ਗਿਆ।