ਡੇਢ ਕਿਲੋ ਭੁੱਕੀ ਸਣੇ ਕਾਬੂ
05:13 AM May 08, 2025 IST
Advertisement
ਪੱਤਰ ਪ੍ਰੇਰਕ
Advertisement
ਸਮਾਣਾ, 7 ਮਈ
ਸਿਟੀ ਪੁਲੀਸ ਨੇ ਇਕ ਵਿਅਕਤੀ ਨੂੰ 1 ਕਿਲੋ 400 ਗ੍ਰਾਮ ਭੁੱਕੀ ਸਣੇ ਕਾਬੂ ਕਰ ਕੇ ਉਸ ਖਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਚਰਨ ਸਿੰਘ ਵਾਸੀ ਪਿੰਡ ਮੁਰਾਦਪੁਰਾ ਵਜੋਂ ਹੋਈ। ਥਾਣਾ ਸਿਟੀ ਪੁਲੀਸ ਅਨੁਸਾਰ ਪੁਲੀਸ ਅਧਿਕਾਰੀ ਰਾਜਵਿੰਦਰ ਕੌਰ ਪੁਲੀਸ ਪਾਰਟੀ ਸਣੇ ਅਗਰਸੈਨ ਚੌਕ ’ਚ ਗਸ਼ਤ ਦੌਰਾਨ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਮੁਲਜ਼ਮ ਬਾਰੇ ਭੁੱਕੀ ਵੇਚਣ ਲਈ ਟੀ-ਪੁਆਇੰਟ ਪਿੰਡ ਫਤਿਹਪੁਰ ਨੇੜੇ ਬੈਠੇ ਹੋਣ ਸੰਬਧੀ ਸੂਚਨਾ ਮਿਲੀ। ਪੁਲੀਸ ਟੀਮ ਨੇ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ 1 ਕਿਲੋ 400 ਗ੍ਰਾਮ ਭੁੱਕੀ ਸਮੇਤ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਅਨੁਸਾਰ ਮੁਲਜ਼ਮ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
Advertisement
Advertisement
Advertisement