For the best experience, open
https://m.punjabitribuneonline.com
on your mobile browser.
Advertisement

ਡੀਸੀ ਵੱਲੋਂ ਰਾਸ਼ਨ ਜਮ੍ਹਾਂ ਕਰਨ ਵਾਲਿਆਂ ਨੂੰ ਚਿਤਾਵਨੀ

05:55 AM May 10, 2025 IST
ਡੀਸੀ ਵੱਲੋਂ ਰਾਸ਼ਨ ਜਮ੍ਹਾਂ ਕਰਨ ਵਾਲਿਆਂ ਨੂੰ ਚਿਤਾਵਨੀ
Advertisement

ਗਗਨਦੀਪ ਅਰੋੜਾ
ਲੁਧਿਆਣਾ, 9 ਮਈ
ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਲੋਕ ਰਾਸ਼ਨ ਸਟੋਰ ਕਰਨ ਲੱਗ ਪਏ ਹਨ। ਬਾਜ਼ਾਰਾਂ ਵਿੱਚ ਭਾਰੀ ਭੀੜ ਲੱਗ ਗਈ ਹੈ। ਕੁਝ ਲੋਕਾਂ ਨੇ ਇਸ ਦਾ ਲਾਹਾ ਚੁੱਕਣਾ ਵੀ ਸ਼ੁਰੂ ਕਰ ਦਿੱਤਾ ਹੈ। ਰਾਸ਼ਨ ’ਤੇ ਦਿੱਤੀ ਜਾ ਰਹੀ ਛੂਟ ਨੂੰ ਦੁਕਾਨਦਾਰਾਂ ਨੇ ਖਤਮ ਕਰ ਦਿੱਤਾ ਹੈ ਤੇ ਨਾਲ ਹੀ ਪਹਿਲਾਂ ਨਾਲੋਂ ਹਰ ਸਾਮਾਨ ਦਾ ਭਾਅ ਵੀ ਵਧਾ ਦਿੱਤਾ ਹੈ। ਜਿਸਦੇ ਬਾਰੇ ਪਤਾ ਲਗਦਾ ਹੀ ਅੱਜ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਹੁਕਮ ਜਾਰੀ ਕੇਤ ਹਨ ਕਿ ਅਗਰ ਕੋਈ ਰਾਸ਼ਨ ਜਮ੍ਹਾਂ ਕਰੇਗਾ ਜਾਂ ਫਿਰ ਵਾਧੂ ਕੀਮਤ ਵਸੂਲੇਗਾ, ਜਿਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ। ਬਾਜ਼ਾਰਾਂ ਦੀ ਹਾਲਤ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਡਰਨ ਨਾ, ਅਜਿਹਾ ਕਰਕੇ ਉਹ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ। ਇਸਦੇ ਨਾਲ ਹੀ ਪ੍ਰਸ਼ਾਸਨ ਦੀਆਂ ਕਈ ਟੀਮਾਂ ਨੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਰਾਸ਼ਨ ਵਾਲੀਆਂ ਦੁਕਾਨਾਂ ’ਤੇ ਹੋਰ ਦੁਕਾਨਾਂ ’ਤੇ ਚੈਕਿੰਗ ਵੀ ਕੀਤੀ।
ਬਹੁਤ ਸਾਰੇ ਲੋਕ ਆਪਣੇ ਵਾਹਨਾਂ ਵਿੱਚ ਤੇਲ ਭਰਨ ਲਈ ਪੈਟਰੋਲ ਪੰਪਾਂ ’ਤੇ ਵੀ ਪਹੁੰਚ ਰਹੇ ਹਨ, ਕੋਈ ਰਾਸ਼ਨ ਲੈਣ ਪੁੱਜ ਰਿਹਾ ਹੈ। ਇਸ ਦੌਰਾਨ ਡੀਸੀ ਨੇ ਬਲੈਕਆਊਟ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਤ ਨੂੰ ਕਿਸੇ ਵੀ ਸਮੇਂ ਬਲੈਕਆਊਟ ਹੋ ਸਕਦਾ ਹੈ। ਇਸ ਸਮੇਂ ਦੌਰਾਨ ਪੁਲੀਸ ਸੜਕਾਂ ’ਤੇ ਗਸ਼ਤ ਕਰੇਗੀ। ਸਾਰੀਆਂ ਦੁਕਾਨਾਂ, ਫੈਕਟਰੀਆਂ, ਢਾਬੇ ਅਤੇ ਹੋਟਲ ਬੰਦ ਰਹਿਣਗੇ। ਸੜਕਾਂ ’ ਤੇ ਆਵਾਜਾਈ ’ਤੇ ਵੀ ਪਾਬੰਦੀ ਹੋਵੇਗੀ। ਹਿਮਾਂਸ਼ੂ ਜੈਨ ਨੇ ਕਿਹਾ ਕਿ ਲੁਧਿਆਣਾ ਦੇ ਲੋਕ ਕਿਸੇ ਵੀ ਹੈਲਪਲਾਈਨ ਨੰਬਰ 0161-2403100 ’ਤੇ ਸੰਪਰਕ ਕਰ ਸਕਦੇ ਹਨ ਅਤੇ ਪੁਲੀਸ ਨਾਲ ਸਬੰਧਤ ਹੈਲਪਲਾਈਨ ਲਈ ਉਹ ਕੰਟਰੋਲ ਰੂਮ ਨੰਬਰ 112 ’ਤੇ ਕਾਲ ਕਰ ਸਕਦੇ ਹਨ।

Advertisement

Advertisement
Advertisement
Advertisement
Author Image

Sukhjit Kaur

View all posts

Advertisement