For the best experience, open
https://m.punjabitribuneonline.com
on your mobile browser.
Advertisement

ਡੀਸੀ ਵੱਲੋਂ ਕਿਦਵਈ ਨਗਰ ਤੇ ਢੋਲੇਵਾਲ ਸਕੂਲ ਆਫ ਐਮੀਨੈਂਸ ਦੀ ਉਸਾਰੀ ਦਾ ਜਾਇਜ਼ਾ

04:31 AM Feb 04, 2025 IST
ਡੀਸੀ ਵੱਲੋਂ ਕਿਦਵਈ ਨਗਰ ਤੇ ਢੋਲੇਵਾਲ ਸਕੂਲ ਆਫ ਐਮੀਨੈਂਸ ਦੀ ਉਸਾਰੀ ਦਾ ਜਾਇਜ਼ਾ
ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡੀਸੀ ਜਤਿੰਦਰ ਜੋਰਵਾਲ।
Advertisement

ਸਤਵਿੰਦਰ ਬਸਰਾ
ਲੁਧਿਆਣਾ, 3 ਫਰਵਰੀ
ਇੱਥੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਆਗਾਮੀ ਕਿਦਵਈ ਨਗਰ ਅਤੇ ਢੋਲੇਵਾਲ ਵਾਲੇ ਸਕੂਲ ਆਫ਼ ਐਮੀਨੈਂਸ (ਐੱਸ.ਓ.ਈ.) ਦੇ ਉਸਾਰੀ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਲਿਆ ਗਿਆ। ਮੀਟਿੰਗ ਵਿੱਚ ਸਿੱਖਿਆ, ਨਗਰ ਸੁਧਾਰ ਟਰੱਸਟ ਅਤੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੇ ਮੁਖੀ ਸ਼ਾਮਲ ਸਨ। ਮੀਟਿੰਗ ਦੌਰਾਨ ਡੀਸੀ ਸ੍ਰੀ ਜ਼ੋਰਵਾਲ ਨੇ ਕਿਹਾ ਕਿ ਕਿਦਵਈ ਨਗਰ ਐੱਸ.ਓ.ਈ. ਲਈ ਮੁਕੰਮਲ ਹੋਣ ਦੀ ਆਖਰੀ ਮਿਤੀ 31 ਮਾਰਚ, 2025 ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਰੈਂਪ, ਸੁਰੱਖਿਆ ਗਾਰਡ ਰੂਮ ਅਤੇ ਬਿਜਲੀ ਫਿਟਿੰਗ ’ਤੇ ਕੰਮ ਪਹਿਲਾਂ ਹੀ ਜਾਰੀ ਹੈ। ਇਸ ਤੋਂ ਇਲਾਵਾ ਵਿਭਾਗ ਨੇ ਕੰਮ ਦੇ ਦਾਇਰੇ ਵਿੱਚ ਤਬਦੀਲੀਆਂ ਲਈ ਪ੍ਰਸ਼ਾਸਕੀ ਪ੍ਰਵਾਨਗੀ ਲਈ ਵੀ ਪ੍ਰਸਤਾਵ ਰੱਖਿਆ ਹੈ ਅਤੇ ਉਸ ਅਨੁਸਾਰ ਲੋੜੀਂਦੇ ਫੰਡ ਅਲਾਟ ਕੀਤੇ ਜਾਣਗੇ। ਉਨ੍ਹਾਂ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੱਲ ਰਹੇ ਕਾਰਜ਼ਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਨਿਰਧਾਰਤ ਸਮੇਂ ਅੰਦਰ ਇਸ ਪ੍ਰੋਜੈਕਟ ਨੂੰ ਮੁਕੰਮਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸ੍ਰੀ ਜੋਰਵਾਲ ਵੱਲੋਂ ਢੋਲੇਵਾਲ ਸਕੂਲ ਆਫ਼ ਐਮੀਨੈਂਸ ਵਿੱਚ ਚੱਲ ਰਹੇ ਕੰਮਾਂ ਬਾਰੇ ਫੀਡਬੈਕ ਲਈ ਗਈ, ਜੋ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ ਸਕੂਲ ਆਫ਼ ਐਮੀਨੈਂਸ ਵਿੱਚ ਸਮਾਰਟ ਕਲਾਸਰੂਮ, ਆਧੁਨਿਕ ਬੁਨਿਆਦੀ ਢਾਂਚਾ, ਪ੍ਰਯੋਗਸ਼ਾਲਾਵਾਂ, ਸੀ.ਸੀ.ਟੀ.ਵੀ. ਨਿਗਰਾਨੀ ਅਤੇ ਵੱਖ-ਵੱਖ ਖੇਡ ਗਤੀਵਿਧੀਆਂ ਲਈ ਲੈਸ ਖੇਡ ਦੇ ਮੈਦਾਨ ਹੋਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ’ਤੇ ਸਾਰੇ ਬਕਾਇਆ ਕੰਮਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇ।

Advertisement

Advertisement
Advertisement
Author Image

Jasvir Kaur

View all posts

Advertisement