ਸਰਬਜੀਤ ਸਿੰਘ ਭੰਗੂਪਟਿਆਲਾ, 7 ਜੂਨਪੰਜਾਬ ਸਰਕਾਰ ਵੱਲੋਂ ਹਾਲ ਹੀ ’ਚ ਪੰਜਾਬ ਪੁਲੀਸ ਵੱਲੋਂ ਦਿੱਤੀ ਗਈ ਤਰੱਕੀ ਤਹਿਤ ਪਟਿਆਲਾ ਵਾਸੀ ਇੰਦਰਪ੍ਰੀਤ ਸਿੰਘ ਬਡੂੰਗਰ ਡੀਐੱਸਪੀ ਬਣ ਗਏ ਹਨ। ਉਹ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਪੁੱਤਰ ਹਨ।ਸ੍ਰੀ ਬਡੂੰਗਰ ਦੇ ਇੱਕ ਹੋਰ ਪੁੱਤਰ ਹਰਦੀਪ ਸਿੰਘ ਬਡੂੰਗਰ ਪਹਿਲਾਂ ਹੀ ਡੀਐੱਸਪੀ ਵਜੋਂ ਕਾਰਜਸ਼ੀਲ ਹਨ। ਇਸੇ ਦੌਰਾਨ ਡੀਐੱਸਪੀ ਬਣੇ ਇੰਦਰਪ੍ਰੀਤ ਸਿੰਘ ਬਡੂੰਗਰ ਦਾ ਅੱਜ ਇੱਥੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਨਮਾਨ ਕੀਤਾ ਤੇ ਤਰੱਕੀ ਦੀ ਇਹ ਖੁਸ਼ੀ ਕੇਕ ਕੱਟ ਕੇ ਮਨਾਈ।ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਪਿਤਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੋਂ ਅਸ਼ੀਰਵਾਦ ਵੀ ਲਿਆ। 1999 ’ਚ ਏਐੱਸਆਈ ਭਰਤੀ ਹੋਏ ਇੰਦਰਪ੍ਰੀਤ ਸਿੰਘ ਬਡੂੰਗਰ ਹੁਣ ਤੱਕ ਵੱਖ ਵੱਖ ਜ਼ਿਲ੍ਹਿਆਂ ’ਚ ਐੱਸਐੱਚਓ, ਚੌਕੀ ਇੰਚਾਰਜ ਅਤੇ ਟਰੈਫਿਕ ਇੰਚਾਰਜ ਸਣੇ ਹੋਰ ਥਾਈਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਮੌਕੇ ਉਘੇ ਸਮਾਜ ਸੇਵੀ ਰੁਪਿੰਦਰ ਸੋਨੂ, ਹੈਰੀ ਜੈਦਕਾ ਅਤੇ ਹਰਪ੍ਰੀਤ ਸਿੰਘ ਮੌਜੂਦ ਸਨ।