ਡੀਐੱਸਪੀ ਦੀ ਅਗਵਾਈ ਹੇਠ ਸਕੂਲੀ ਬੱਸਾਂ ਦੀ ਜਾਂਚ
05:04 AM Jul 05, 2025 IST
Advertisement
ਐਸ.ਏ.ਐਸ.ਨਗਰ(ਮੁਹਾਲੀ): ਟਰੈਫ਼ਿਕ ਪੁਲੀਸ ਦੇ ਡੀਐਸਪੀ ਕਰਨੈਲ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਵੱਲੋਂ ਅੱਜ ਮੁਹਾਲੀ ਸ਼ਹਿਰ ਵਿਚ ਵੱਖ-ਵੱਖ ਥਾਵਾਂ ਉੱਤੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਬੱਸਾਂ ਵਿੱਚ ਕੈਮਰਿਆਂ, ਫਾਇਰ ਸਿਲੰਡਰ, ਫਸਟ ਏਡ ਬਾਕਸ ਆਦਿ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਬੱਸਾਂ ਵਿੱਚ ਖਾਮੀਆਂ ਪਾਈਆਂ ਗਈਆਂ, ਉਨ੍ਹਾਂ ਸਕੂਲੀ ਬੱਸਾਂ ਖਿਲਾਫ ਟਰੈਫਿਕ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਗਈ। ਬੱਸਾਂ ਦੇ ਡਰਾਈਵਰਾਂ ਨੂੰ ਹਦਾਇਤ ਕੀਤੀ ਗਈ ਕਿ ਸਕੂਲੀ ਬੱਸਾਂ ਨੂੰ ਨਿਰਧਾਰਿਤ ਕੀਤੀ ਗਈ ਗਤੀ ਤੋਂ ਵੱਧ ਨਾ ਚਲਾਇਆ ਜਾਵੇ। ਉਨ੍ਹਾਂ ਬੱਸਾਂ ਵਿਚ ਮੌਜੂਦ ਬੱਚਿਆਂ ਨੂੰ ਵੀ ਟਰੈਫ਼ਿਕ ਦੇ ਨਿਯਮਾਂ ਅਤੇ ਬੱਸ ਦੇ ਡਰਾਈਵਰ ਲਈ ਲੋੜੀਂਦੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕੀਤਾ।-ਖੇਤਰੀ ਪ੍ਰਤੀਨਿਧAdvertisement
Advertisement
Advertisement
Advertisement