ਡੀਏਵੀ ਸਕੂਲ ਵਿੱਚ ਵਿਗਿਆਨ ਪ੍ਰਦਰਸ਼ਨੀ
ਪੱਤਰ ਪ੍ਰੇਰਕ
ਲਹਿਰਾਗਾਗਾ, 3 ਫਰਵਰੀ
ਇੱਥੇ ਡਾ. ਦੇਵ ਰਾਜ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਵਿਗਿਆਨੀ ਕਲਪਨਾ ਚਾਵਲਾ ਦੀ ਨਿੱਘੀ ਯਾਦ ਵਿੱਚ ਵਿਗਿਆਨ ਪ੍ਰਦਰਸ਼ਨੀ ਲਾਈ ਗਈ। ਪ੍ਰਦਰਸ਼ਨੀ ਦੇ ਮਾਡਲ ਬਣਾਉਣ ਦੇ ਚੰਦਰਯਾਨ-03 ਸਬ-ਥੀਮ ’ਚੋਂ ਮਨਜੋਤ ਕੌਰ, ਜੈਸਮੀਨ ਕੌਰ ਤੇ ਗਗਨਦੀਪ ਕੌਰ ਦੀ ਟੀਮ ਨੇ ਪਹਿਲਾ, ਪਾਣੀ ਸ਼ੁੱਧ ਕਰਨ ਦੇ ਥੀਮ ’ਚੋਂ ਜਗਸੀਰ ਸਿੰਘ, ਦਮਨਦੀਪ ਸਿੰਘ, ਮਹਿਕਜੋਤ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਮਿਡਲ ਪੱਧਰ ਦੇ ਥੀਮ ਦਿਨ ਅਤੇ ਰਾਤ ਦਾ ਬਣਨਾ ਵਿਸ਼ੇ ਵਿੱਚੋਂ ਖੁਸ਼ਪ੍ਰੀਤ ਕੌਰ, ਕੁਸ਼ਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਤਮੰਨਾ ਤੇ ਖਵਾਇਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਥੀਮ ਜਵਾਲਾਮੁਖੀ ’ਚੋਂ ਗੁਰਮਨ ਸਿੰਘ, ਅਰਸ਼ਦੀਪ ਸਿੰਘ, ਅਨਮੋਲਦੀਪ ਸਿੰਘ, ਜਸ਼ਨਦੀਪ ਸਿੰਘ ਤੇ ਦਵਿੰਦਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਬਾਲ ਵਿਗਿਆਨੀਆਂ ਨੂੰ ਸੀਨੀਅਰ ਐਡਵੋਕੇਟ ਪ੍ਰੇਮ ਪਾਲ ਅਲੀਸ਼ੇਰ, ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੂਟਾਲ, ਹਰਪਾਲ ਸਿੰਘ ਭੂਟਾਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਸਰਬਜੀਤ ਸ਼ਰਮਾ, ਲੋਕ ਚੇਤਨਾ ਮੰਚ ਦੇ ਬੁਲਾਰੇ ਲਛਮਣ ਸਿੰਘ ਅਲੀਸ਼ੇਰ ਤੇ ਕਾਮਰੇਡ ਸਤਵੰਤ ਸਿੰਘ ਖੰਡੇਵਾਦ ਨੇ ਇਨਾਮ ਵੰਡਣ ਦੀ ਰਸਮ ਅਦਾ ਕੀਤੀ।