ਡਿਪਟੀ ਮੇਅਰ ਨੇ ਟੀਡੀਆਈ ਸੈਕਟਰ-74 ਦੇ ਵਸਨੀਕਾਂ ਦੀ ਮੁਸ਼ਕਿਲਾਂ ਸੁਣੀਆਂ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 4 ਜੁਲਾਈ :
ਮੁਹਾਲੀ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਟੀਡੀਆਈ ਸੈਕਟਰ 74 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਵਸਨੀਕਾਂ ਨੇ ਸੜਕਾਂ ਦੀ ਖਸਤਾ ਹਾਲਤ, ਸਟਰੀਟ ਲਾਈਟਾਂ ਦੀ ਖਰਾਬੀ, ਗ੍ਰੀਨ ਬੈਲਟਾਂ ਦੀ ਬਦਤਰ ਹਾਲਤ, ਚਾਰਦੀਵਾਰੀ ਅਤੇ ਗੇਟਾਂ ਦੀ ਅਣਹੋਂਦ ਵਰਗੇ ਕਈਂ ਮਾਮਲੇ ਉਨ੍ਹਾਂ ਦੇ ਧਿਆਨ ਵਿਚ ਲਿਆਂਦੇ। ਲੋਕਾਂ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਦਾ ਸਾਰਾ ਸਰਮਾਇਆ ਲਗਾ ਕੇ ਇੱਥੇ ਵਸੇ ਹਨ, ਪੲ ਪੌਸ਼ ਏਰੀਆ ਦੇ ਨਾਂ ’ਤੇ ਉਨ੍ਹਾਂ ਨਾਲ ਠੱਗੀ ਵੱਜੀ ਮਹਿਸੂਸ ਹੋ ਰਹੀ ਹੈ।”
ਡਿਪਟੀ ਮੇਅਰ ਨੇ ਤੁਰੰਤ ਟੀਡੀਆਈ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਸੱਦ ਕੇ ਸਾਰੀਆਂ ਖਾਮੀਆਂ ਦੂਰ ਕਰਨ ਲਈ ਕਿਹਾ। ਟੀਡੀਆਈ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਬਰਸਾਤ ਮੁਕੰਮਲ ਹੋਣ ਦੇ ਤੁਰੰਤ ਬਾਅਦ ਸੜਕਾਂ ਦੀ ਮੁਰੰਮਤ ਕਰਵਾ ਦਿੱਤੀ ਜਾਏਗੀ ਜਦੋਂ ਕਿ ਸਟਰੀਟ ਲਾਈਟਾਂ ਚਾਲੂ ਕਰਨ, ਗਰੀਨ ਬੈਲਟ ਦੀ ਸੰਭਾਲ ਅਤੇ ਬਾਊਂਡਰੀਵਾਲ-ਗੇਟ ਲਗਾਉਣ ਵਰਗੇ ਸਾਰੇ ਕੰਮ ਤੁਰੰਤ ਸ਼ੁਰੂ ਕਰ ਦਿੱਤੇ ਜਾਣਗੇ।
ਇਸ ਮੌਕੇ ਨਿਰੰਜਨ ਸਿੰਘ ਪ੍ਰਧਾਨ, ਵਰੁਣ ਗੋਇਲ, ਜਗਦੀਪ ਸਭਰਵਾਲ, ਧੀਰਜ, ਅਸ਼ਿਸ਼ ਕਟਾਰੀਆ, ਪੂਨਮ, ਸਬੀਰ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਵਸਨੀਕ ਮੌਜੂਦ ਸਨ।