ਡਾ. ਲਾਭ ਸਿੰਘ ਖੀਵਾ ਨਾਲ ਰੂਬਰੂ

ਡਾ. ਲਾਭ ਸਿੰਘ ਖੀਵਾ ਨਾਲ ਰੂਬਰੂ ਸਮੇਂ ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ।

ਮਨਮੋਹਨ ਸਿੰਘ ਢਿਲੋਂ
ਅੰਮ੍ਰਿਤਸਰ, 8 ਅਕਤੂਬਰ
ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਡਾ. ਲਾਭ ਸਿੰਘ ਖੀਵਾ ਨਾਲ ਸਥਾਨਕ ਵਿਰਸਾ ਵਿਹਾਰ ਵਿਚ ਰੂਬਰੂ ਸਮਾਗਮ ਕਰਵਾਇਆ ਗਿਆ।
ਡਾ. ਖੀਵਾ ਨੇ ਕਿਹਾ ਕਿ ਇਸ ਸਮੇਂ ਦੇਸ਼ ਦੀ ਧਾਰਾ ਨੂੰ ਮੋੜਨ ਦੇ ਕੋਝੇ ਉਪਰਾਲੇ ਹੋ ਰਹੇ ਹਨ, ਆਪਸ ਵਿੱਚ ਲੋਕਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਰਹੀਆਂ ਹਨ ਅਤੇ ਭਾਈਚਾਰੇ ਨੂੰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਬੁਨਿਆਦ ਅਨੇਕਤਾ ਵਿੱਚ ਏਕਤਾ ਦੀ ਹੈ ਨਾ ਕਿ ਕਿਸੇ ਇੱਕ ਪੱਖੀ ਵਿਚਾਰਕਾਂ ਦੇ ਕੋਝੇ ਯਤਨਾਂ ਦੀ।
ਉਨ੍ਹਾਂ ਕਿਹਾ ਕਿ ਲੋਕ ਬੁਰੀ ਸਿਆਸਤ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰਨ। ਪ੍ਰਗਤੀਸ਼ੀਲ ਲੇਖਕ ਸੰਘ ਦੇ ਸੂਬਾਈ ਆਗੂ ਰਮੇਸ਼ ਯਾਦਵ ਨੇ ਕਿਹਾ ਕਿ ਦਸਹਿਰੇ ’ਤੇ ਲੋਕ ਅੱਜ ਦੇ ਰਾਵਣਾਂ ਨਾਲ ਸਿੱਝਣ ਲਈ ਆਵਾਜ਼ ਉਠਾਉਣ ਤਾਂ ਕਿ ਚੰਗਾ ਭਵਿੱਖ ਸਿਰਜਿਆ ਜਾ ਸਕੇ। ਇਸ ਮੌਕੇ ਗੁਰਦੇਵ ਸਿੰਘ, ਗੁਰਬਾਜ ਸਿੰਘ, ਕਮਲ ਗਿੱਲ, ਮਧੂ ਸ਼ਰਮਾ, ਮਹਾਂਬੀਰ ਸਿੰਘ, ਗਿਆਨੀ ਪਿਆਰਾ ਸਿੰਘ, ਪ੍ਰਗਟ ਸਿੰਘ ਆਦਿ ਹਾਜ਼ਰ ਸਨ।

Tags :