ਪੱਤਰ ਪ੍ਰੇਰਕਲੰਬੀ, 12 ਮਾਰਚਰੌਸ਼ਨ ਕਲਾ ਕੇਂਦਰ, ਗੱਜਰ (ਹੁਸ਼ਿਆਰਪੁਰ) ਅਤੇ ਅੰਤਰਰਾਸ਼ਟਰੀ ਮਹਿਲਾ ਸੰਗਠਨ (ਕੈਨੇਡਾ) ਵੱਲੋਂ ਡਾ. ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਨੂੰ ਸਿੱਖਿਆ, ਸਾਹਿਤ, ਖੋਜ ਤੇ ਭਾਸ਼ਾ ਵਿੱਚ ਬਿਹਤਰੀਨ ਯੋਗਦਾਨ ਲਈ ‘ਸਿਰਜਣਹਾਰੀਆਂ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਉਹ ਮੰਡੀ ਕਿੱਲਿਆਂਵਾਲੀ ਦੇ ਗੁਰੂ ਨਾਨਕ ਕਾਲਜ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਦੇ ਰਹੇ ਹਨ। ਡਾ. ਖੁਸ਼ਨਸੀਬ ਕੌਰ ਨੂੰ ਸਨਮਾਨ ਅਤੇ 7100 ਰੁਪਏ ਦਾ ਨਕਦ ਇਨਾਮ ਪੰਜਾਬ ਵਿਧਾਨ ਸਭਾ ਸਪੀਕਰ ਦੇ ਓ.ਐੱਸ.ਡੀ. ਚਰਨਜੀਤ ਸਿੰਘ ‘ਚੰਨੀ’ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਮੌਕੇ ਦਿੱਤਾ ਗਿਆ। ਗੁਰੂ ਨਾਨਕ ਕਾਲਜ ਦੀ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਠਾਕੁਰ ਅਤੇ ਕਾਲਜ ਸਟਾਫ ਨੇ ਡਾ. ਖੁਸ਼ਨਸੀਬ ਨੂੰ ਸਿਰਜਣਹਾਰੀਆਂ ਸਨਮਾਨ ਲਈ ਵਧਾਈ ਦਿੱਤੀ। ਇਸ ਮੌਕੇ ਡਾ. ਕੌਰ ਦੇ ਪਤੀ ਸੀਨੀਅਰ ਐਡਵੋਕੇਟ ਭੁਪਿੰਦਰ ਸਿੰਘ ਸੂਰਿਆ ਵੀ ਮੌਜੂਦ ਸਨ।