ਡਾ. ਅੰਬੇਡਕਰ ਮਿਸ਼ਨ ਸਮਰਾਲਾ ਵੱਲੋਂ ਸਮਾਗਮ
ਪੱਤਰ ਪ੍ਰੇਰਕ
ਸਮਰਾਲਾ, 14 ਅਪਰੈਲ
ਡਾ. ਭੀਮ ਰਾਓ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਸਮਰਾਲਾ ਵੱਲੋਂ ਅੱਜ ਸਮਰਾਲਾ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜ੍ਹਾ ਸੁਸਾਇਟੀ ਦੇ ਪ੍ਰਧਾਨ ਧਰਮਜੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਫੋਟੋ ਅੱਗੇ ਫੁੱਲ ਅਰਪਣ ਕਰਕੇ ਨਮਨ ਕੀਤਾ ਗਿਆ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਡਾ. ਜਸਦੇਵ ਸਿੰਘ ਐਸ.ਐਮ.ਓ. ਮਾਛੀਵਾੜਾ ਸਾਹਿਬ, ਸਨੀ ਦੂਆ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ, ਇੰਦਰਜੀਤ ਸਿੰਘ ਐਡਵੋਕੇਟ ਲੁਧਿਆਣਾ, ਸੇਵਾ ਸਿੰਘ ਐਮ.ਸੀ., ਅਮਰਜੀਤ ਸਿੰਘ ਬਾਲਿਓਂ ਨੇ ਬਤੌਰ ਮੁੱਖ ਮਹਿਮਾਨ ਸ਼ਿਕਰਤ ਕੀਤੀ। ਬੁਲਾਰਿਆਂ ਨੇ ਸੰਬੋਧਨ ਵਿੱਚ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦੇਸ਼ ਲਈ ਕੀਤੀ ਘਾਲਣਾ ਤੇ ਚਾਨਣਾ ਪਾਇਆ। ਉਨ੍ਹਾਂ ਦੁਆਰਾ ਦਲਿਤ ਵਰਗ ਲਈ ਦਿੱਤੀਆਂ ਸਹੂਲਤਾਂ ਅਤੇ ਸਾਰਿਆਂ ਦੀ ਬਰਾਬਰੀ ਲਈ ਆਵਾਜ਼ ਬੁਲੰਦ ਕੀਤੀ।
ਹੋਰ ਬੁਲਾਰਿਆਂ ਵਿੱਚ ਡਾ. ਹਰਜਿੰਦਰਪਾਲ ਸਿੰਘ, ਟੀ.ਕੇ. ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਡਾ. ਅੰਬੇਡਕਰ ਦੁਆਰਾ ਕੀਤੀ ਘਾਲਣਾ ਦੀ ਵਿਸਥਾਰ ਪੂਰਵਕ ਗੱਲ ਕੀਤੀ। ਸੁਸਾਇਟੀ ਦੇ ਪ੍ਰਧਾਨ ਧਰਮਜੀਤ ਸਿੰਘ ਨੇ ਕਿਹਾ ਕਿ ਸਾਡੀ ਇਸ ਸੁਸਾਇਟੀ ਦਾ ਮੁੱਖ ਉਦੇਸ਼ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਗਰੀਬ ਬੱਚਿਆਂ ਨੂੰ ਪੜ੍ਹਾਉਣਾ, ਲੋੜਵੰਦਾਂ ਦੀ ਸਹਾਇਤਾ ਕਰਨਾ ਅਤੇ ਸਮਾਜ ਭਲਾਈ ਦੇ ਕਾਰਜ ਕਰਨਾ ਹੈ। ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਸੁਸਇਟੀ ਦੇ ਪ੍ਰਬੰਧਕ ਜਿਨ੍ਹਾਂ ਵਿੱਚ ਰਘਵੀਰ ਸਿੰਘ ਰਿਟਾ: ਐਸ. ਡੀ. ਓ., ਸਤਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਸਿਕੰਦਰ ਸਿੰਘ ਪੀ. ਐਨ. ਪੀ., ਸੂਬੇਦਾਰ ਕੇਸਰ ਸਿੰਘ ਤੋਂ ਇਲਾਵਾ ਹੋਰ ਮੈਂਬਰਾਂ ਨੇ ਪੂਰਨ ਯੋਗਦਾਨ ਪਾਇਆ।