For the best experience, open
https://m.punjabitribuneonline.com
on your mobile browser.
Advertisement

ਡਾਕਟਰਾਂ ਦੀ ਕੌਮਾਂਤਰੀ ਜਥੇਬੰਦੀ ਵੱਲੋਂ ਜੰਗਬੰਦੀ ਦੀ ਮੰਗ

06:10 AM May 09, 2025 IST
ਡਾਕਟਰਾਂ ਦੀ ਕੌਮਾਂਤਰੀ ਜਥੇਬੰਦੀ ਵੱਲੋਂ ਜੰਗਬੰਦੀ ਦੀ ਮੰਗ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਮਈ
ਅੰਤਰਰਾਸ਼ਟਰੀ ਡਾਕਟਰੀ ਵਿਗਿਆਨੀਆਂ ਨੇ ਦੱਖਣੀ ਏਸ਼ੀਆ ਵਿੱਚ ਭਾਰਤ ਅਤੇ ਪਾਕਿਸਤਾਨ ਵੱਲੋਂ ਸਰਹੱਦ ਪਾਰ ਹਮਲਿਆਂ ਦੇ ਸ਼ੁਰੂਆਤੀ ਦੌਰ ’ਤੇ ਚਿੰਤਾ ਪ੍ਰਗਟ ਕਰਦਿਆਂ ਦੱਖਣੀ ਏਸ਼ੀਆ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਹੈ। ਅੱਜ ਇੱਥੇ ਆਈਡੀਪੀਡੀ ਦੇ ਪ੍ਰਧਾਨ ਡਾ. ਅਰੁਣ ਮਿੱਤਰਾ ਵੱਲੋਂ ਇੰਟਰਨੈਸ਼ਨਲ ਫਿਜੀਸ਼ਨ ਫਾਰ ਦੇ ਪ੍ਰਵੈਨਸ਼ਨ ਆਫ਼ ਨਿਊਕਲਰ ਵਾਰ ਦੇ ਕਾਰਜਕਾਰੀ ਨਿਰਦੇਸ਼ਕ ਮਾਈਕਲ ਕ੍ਰਾਈਸਟ ਦਾ ਇੱਕ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਦੋ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਵਿਚਕਾਰ ਟਕਰਾਅ ਇੱਕ ਵਿਨਾਸ਼ਕਾਰੀ ਪ੍ਰਮਾਣੂ ਟਕਰਾਅ ਦਾ ਜੋਖ਼ਮ ਰੱਖਦਾ ਹੈ। ਉਨ੍ਹਾਂ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ 100 ਰਾਜਾਂ ਵਿੱਚ ਸ਼ਾਮਲ ਹੋਣ ਜਿਨ੍ਹਾਂ ਨੇ ਪਹਿਲਾਂ ਹੀ ਪ੍ਰਮਾਣੂ ਹਥਿਆਰਾਂ ਦੀ ਮਨਾਹੀ ਦੀ ਸੰਧੀ ’ਤੇ ਦਸਤਖ਼ਤ ਕੀਤੇ ਹਨ।
ਜਥੇਬੰਦੀ ਦੇ ਸਹਿ-ਪ੍ਰਧਾਨ ਕਾਰਲੋਸ ਉਮਾਨਾ ਨੇ ਹਾਲ ਹੀ ਦੇ ਅਧਿਐਨਾਂ ਵੱਲ ਇਸ਼ਾਰਾ ਕੀਤਾ ਹੈ ਜੋ ਇਹ ਦਰਸਾਉਂਦੇ ਹਨ ਕਿ ਦੱਖਣੀ ਏਸ਼ੀਆ ਵਿੱਚ ਪ੍ਰਮਾਣੂ ਟਕਰਾਅ ਹਥਿਆਰਾਂ ਦੇ ਸਿੱਧੇ ਪ੍ਰਭਾਵਾਂ ਤੋਂ ਸਥਾਨਕ ਤੌਰ 'ਤੇ 100 ਮਿਲੀਅਨ ਤੋਂ ਵੱਧ ਲੋਕਾਂ ਦੀ ਜਾਨ ਲੈ ਸਕਦਾ ਹੈ ਅਤੇ ਅਸਿੱਧੇ ਤੌਰ ਤੇ ਇਸਦੇ ਪ੍ਰਭਾਵ ਹੋਰ ਵੀ ਵਿਨਾਸ਼ਕਾਰੀ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਥਿਆਰਾਂ ਦੁਆਰਾ ਚਲਾਈਆਂ ਜਾਣ ਵਾਲੀਆਂ ਅੱਗਾਂ ਦਾ ਧੂੰਆਂ ਉੱਪਰਲੇ ਵਾਯੂਮੰਡਲ ਵਿੱਚ ਕਾਲੀ ਮਿੱਟੀ ਫੈਲਾਏਗਾ, ਸੂਰਜ ਦੀ ਰੌਸ਼ਨੀ ਨੂੰ ਰੋਕ ਦੇਵੇਗਾ ਅਤੇ ਵਿਸ਼ਵ ਭਰ ਵਿੱਚ ਜਲਵਾਯੂ ਵਿੱਚ ਵਿਘਨ ਪਾਵੇਗਾ। ਜਿਸਦੇ ਨਤੀਜੇ ਵਜੋਂ ਆਉਣ ਵਾਲੇ ਅਕਾਲ ਨਾਲ ਅਗਲੇ ਦੋ ਸਾਲਾਂ ਵਿੱਚ ਲੱਖਾਂ ਲੋਕ, ਸ਼ਾਇਦ 2 ਅਰਬ ਲੋਕ ਮਾਰੇ ਜਾ ਸਕਦੇ ਹਨ।
ਆਈਪੀਪੀਐਨਡਬਲਯੂ ਬੋਰਡ ਦੀ ਚੇਅਰਪਰਸਨ ਡਾ. ਰੂਥ ਮਿਸ਼ੇਲ ਨੇ ਪਿਛਲੇ ਸਾਲ ਦੁਨੀਆਂ ਭਰ ਦੇ 150 ਤੋਂ ਵੱਧ ਮੈਡੀਕਲ ਜਰਨਲਾਂ ਵਿੱਚ ਪ੍ਰਕਾਸ਼ਿਤ ਇੱਕ ਸੰਪਾਦਕੀ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪ੍ਰਮਾਣੂ ਯੁੱਧ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।
ਇਸ ਦੌਰਾਨ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਦੇ ਪ੍ਰਧਾਨ, ਆਈਪੀਪੀਐਨਡਬਲਯੂ ਦੇ ਭਾਰਤੀ ਸਹਿਯੋਗੀ, ਡਾ. ਅਰੁਣ ਮਿੱਤਰਾ ਨੇ ਲੜਾਈ ਨੂੰ ਤੁਰੰਤ ਖ਼ਤਮ ਕਰਨ ਦੇ ਸੱਦੇ ਨੂੰ ਦੁਹਰਾਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਟਕਰਾਅ ਦੇ ਸਾਰੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕ ਇੱਕ ਦੂਜੇ ਨੂੰ ਤਬਾਹ ਨਹੀਂ ਕਰਨਾ ਚਾਹੁੰਦੇ ਇਸ ਲਈ ਆਗੂਆਂ ਨੂੰ ਸ਼ਾਂਤੀ ਦਾ ਰਸਤਾ ਲੱਭਣਾ ਚਾਹੀਦਾ ਹੈ।

Advertisement

Advertisement
Advertisement
Advertisement
Author Image

Inderjit Kaur

View all posts

Advertisement