ਡਮਟਾਲ ਦੇ ਜੰਗਲ ਨੂੰ ਅੱਗ ਲੱਗੀ
03:32 AM Jun 10, 2025 IST
Advertisement
ਐੱਨਪੀ ਧਵਨ
ਪਠਾਨਕੋਟ, 9 ਜੂਨ
ਇੱਥੇ ਨਜ਼ਦੀਕ ਲੱਗਦੀਆਂ ਡਮਟਾਲ ਦੀਆਂ ਪਹਾੜੀਆਂ ਤੇ ਜੰਗਲ ਵਿੱਚ ਬਾਅਦ ਦੁਪਹਿਰ ਅੱਗ ਲੱਗ ਗਈ। ਗਰਮੀ ਕਾਰਨ ਅੱਗ ਹੋਰ ਫੈਲ ਗਈ ਅਤੇ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਅੱਗ ਦੇਖ ਕੇ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ’ਤੇ ਲੰਘ ਰਹੇ ਵਾਹਨਾਂ ਚਾਲਕ ਵੀ ਘਬਰਾ ਗਏ। ਹਿਮਾਚਲ ਅਤੇ ਪੰਜਾਬ ਦੇ ਫਾਇਰ ਬ੍ਰਿਗੇਡ ਦਸਤੇ ਮੌਕੇ ਉੱਪਰ ਪੁੱਜ ਗਏ ਅਤੇ ਉਨ੍ਹਾਂ ਅੱਗ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅੱਗ ਬੁਝਾਉਣ ਦਾ ਕਾਰਜ ਜਾਰੀ ਸੀ।
Advertisement
Advertisement
Advertisement
Advertisement