ਠੱਗੀ ਦੇ ਦੋਸ਼ ਹੇਠ ਛੇ ਕਾਬੂ
05:15 AM Apr 16, 2025 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਪਰੈਲ
ਚੰਡੀਗੜ੍ਹ ਪੁਲੀਸ ਦੇ ਥਾਣਾ ਸਾਈਬਰ ਕ੍ਰਾਈਮ ਦੀ ਪੁਲੀਸ ਨੇ ਨੌਕਰੀਆਂ ਦਿਵਾਉਣ ਦੇ ਨਾਮ ’ਤੇ ਠੱਗੀਆਂ ਮਾਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਦਿੱਲੀ ਤੇ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਤੋਂ 17 ਮੋਬਾਈਲ ਫੋਨ, ਇਕ ਲੈਪਟਾਪ ਤੇ ਦੋ ਚੈਕਬੁੱਕ ਬਰਾਮਦ ਕੀਤੀਆਂ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਚ ਕੁਨਾਲ ਕੁਮਾਰ ਵਾਸੀ ਬੁਲੰਦਸ਼ਹਿਰ (ਯੂਪੀ), ਜੀਤ ਸਿੰਘ ਵਾਸੀ ਗਾਜ਼ੀਆਬਾਦ, ਸ਼ਾਨ-ਏ-ਆਜ਼ਮ, ਸ਼ਾਹ ਫੇਜ਼ਲ ਅਨਸਾਰੀ, ਹਿਮਾਂਸ਼ੂ ਕੁਮਾਰ ਅਤੇ ਰਾਹੁਲ ਕੁਮਾਰ ਵਾਸੀ ਦਿੱਲੀ ਸ਼ਾਮਲ ਹਨ। ਇਹ ਕਾਰਵਾਈ ਚੰਡੀਗੜ੍ਹ ਦੇ ਸੈਕਟਰ-20 ਵਿੱਚ ਰਹਿਣ ਵਾਲੇ ਰਾਜ ਕੁਮਾਰ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੇ ਉਸ ਨੂੰ ਵਿਸਤਾਰਾ ਏਅਰਲਾਈਨ ਵਿੱਚ ਨੌਕਰੀ ਲਈ ਆਨਲਾਈਨ ਇੰਟਰਵਿਊ ਲਿਆ ਤੇ ਫ਼ਰਜ਼ੀ ਨਿਯੁਕਤੀ ਪੱਤਰ ਭੇਜ ਦਿੱਤਾ। ਇਸ ਤੋਂ ਬਾਅਦ ਵੱਖ-ਵੱਖ ਖ਼ਰਚਿਆਂ ਦੇ ਨਾਮ ’ਤੇ 1.40 ਲੱਖ ਰੁਪਏ ਲੈ ਲਏ।
Advertisement
Advertisement
Advertisement
Advertisement