ਠੇਕੇ ’ਤੇ ਢਾਬਾ ਚਲਾਉਣ ਵਾਲੇ ਨੇ ਫ਼ਾਹਾ ਲਿਆ

ਖੇਤਰੀ ਪ੍ਰਤੀਨਿਧ
ਪਟਿਆਲਾ, 20 ਸਤੰਬਰ

ਢਾਬਾ ਚਾਲਕ ਵੱੱਲੋਂ ਖ਼ੁਦਕੁਸ਼ੀ ਕਰਨ ਬਾਅਦ ਪੁਲੀਸ ਜਾਂਚ ਕਰਦੀ ਹੋਈ।-ਫੋਟੋ:ਭੰਗੂ

ਇਥੋਂ ਦੇ ਮੁੱਖ ਬੱਸ ਅੱਡੇ ਦੇ ਕੋਲ ਕਿਰਾਏ ’ਤੇ ਢਾਬਾ ਚਲਾ ਰਹੇ 40 ਸਾਲ ਰਾਜੇਸ਼ ਕੁਮਾਰ ਨੇ ਬੀਤੀ ਰਾਤ ਢਾਬੇ ਦੇ ਅੰਦਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਹ ਤਫੱਜਲਪੁਰਾ ਦਾ ਵਸਨੀਕ ਸੀ। ਥਾਣਾ ਲਾਹੌਰੀ ਗੇਟ ਤੋਂ ਪੁੱਜੀ ਪੁਲੀਸ ਫੋਰਸ ਨੇ ਦੇਹ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾਈ, ਜਿਸ ਮਗਰੋਂ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ। ਸੂਤਰਾਂ ਮੁਤਾਬਕ ਉਸ ਨੇ ਘਰੇਲੂ ਪ੍ਰੇਸ਼ਾਨੀ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ।
ਥਾਣਾ ਲਾਹੌਰੀ ਗੇਟ ਤੋਂ ਇਸ ਕੇਸ ਦੀ ਤਫ਼ਤੀਸ਼ ਕਰ ਰਹੇ ਹੌਲਦਾਰ ਰਾਜਵੀਰ ਸਿੰਘ ਦਾ ਕਹਿਣਾ ਹੈ ਕਿ ਇਤਲਾਹ ਮਿਲਣ ’ਤੇ ਜਦੋਂ ਪੁਲੀਸ ਢਾਬੇ ’ਤੇ ਪੁੱਜੀ ਤਾਂ ਰਾਜੇਸ਼ ਕੁਮਾਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਇਸ ਸਬੰਧੀ ਮ੍ਰਿਤਕ ਦੀ ਪਤਨੀ ਸੋਨੀਆਂ ਵੱਲੋਂ ਪੁਲੀਸ ਕੋਲ਼ ਦਰਜ ਕਰਵਾਏ ਬਿਆਨ ਅਨੁਸਾਰ ਉਨ੍ਹਾਂ ਦਾ ਲੜਕਾ ਬਿਮਾਰ ਰਹਿੰਦਾ ਹੈ, ਜਿਸ ਕਾਰਨ ਉਸ ਦਾ ਪਤੀ ਪ੍ਰੇਸ਼ਾਨ ਸੀ। ਇਸ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲ਼ਾ ਇਹ ਘਾਤਕ ਤੇ ਆਖਰੀ ਕਦਮ ਚੁੱਕਿਆ। ਇਸ ਲਈ ਕੋਈ ਵੀ ਵਿਅਕਤੀ ਜ਼ਿੰਮੇਵਾਰ ਨਹੀਂ ਹੈ। ਪਤਨੀ ਦੇ ਬਿਆਨ ’ਤੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।

 

Tags :