For the best experience, open
https://m.punjabitribuneonline.com
on your mobile browser.
Advertisement

ਟੌਹੜਾ ਤੇ ਬਾਦਲ ਦੇ ਵੱਖ ਹੋਣ ਮਗਰੋਂ ਰੱਖੜਾ ਤੇ ਚੰਦੂਮਾਜਰਾ ਦੇ ਰਿਸ਼ਤਿਆਂ ’ਚ ਸੁਧਾਰ

05:20 AM Jul 03, 2025 IST
ਟੌਹੜਾ ਤੇ ਬਾਦਲ ਦੇ ਵੱਖ ਹੋਣ ਮਗਰੋਂ ਰੱਖੜਾ ਤੇ ਚੰਦੂਮਾਜਰਾ ਦੇ ਰਿਸ਼ਤਿਆਂ ’ਚ ਸੁਧਾਰ
Advertisement
ਗੁਰਨਾਮ ਸਿੰਘ ਅਕੀਦਾ
Advertisement

ਪਟਿਆਲਾ, 2 ਜੁਲਾਈ

Advertisement
Advertisement

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਤਤਕਾਲੀ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ 1999 ਤੋੜ-ਵਿਛੋੜੇ ਤੋਂ ਬਾਅਦ ਸੁਰਜੀਤ ਸਿੰਘ ਰੱਖੜਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਰਾਹ ਵੀ ਅੱਡੋ-ਅੱਡਰੇ ਹੋ ਗਏ ਸਨ ਪਰ ਹੁਣ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਭਰਤੀ ਕਮੇਟੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੀ ਕਤਾਰ ਦੇ ਇਨ੍ਹਾਂ ਦੋਵਾਂ ਆਗੂਆਂ ਵੱਲੋਂ ਇੱਕਜੁੱਟ ਹੋਣ ਕਰਕੇ ਪਟਿਆਲਾ ਦੀ ਅਕਾਲੀ ਸਿਆਸਤ ਵਿਚ ਕਾਫ਼ੀ ਚਰਚਾ ਨਜ਼ਰ ਆ ਰਹੀ ਹੈ, ਇਸ ਪਾਸੇ ਅਕਾਲੀ ਸਿਆਸਤ ਦਾ ਝੁਕਾਅ ਵੀ ਨਜ਼ਰ ਆ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਿਆਸੀ ਰਿਸ਼ਤਿਆਂ ਵਿਚ ਖਟਾਸ ਆਈ ਤਾਂ ਬਣਾਏ ਗਏ ਸਰਬ ਹਿੰਦ ਅਕਾਲੀ ਦਲ ਵਿੱਚ ਚੰਦੂਮਾਜਰਾ ਗਰੁੱਪ ਨੇ ਪੂਰੀ ਤਰ੍ਹਾਂ ਸ਼ਮੂਲੀਅਤ ਕੀਤੀ, ਜਦ ਕਿ ਸੁਰਜੀਤ ਸਿੰਘ ਰੱਖੜਾ ਧੜੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਨਾਲ ਨੇੜਤਾ ਬਣਾਈ। ਉਸ ਤੋਂ ਬਾਅਦ ਭਾਵੇਂ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਨੇੜਤਾ ਬਣ ਗਈ ਪਰ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋ. ਚੰਦੂਮਾਜਰਾ ਤੇ ਉਸ ਦੇ ਗਰੁੱਪ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ, ਚੰਦੂਮਾਜਰਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਵੀ ਬਣਾਇਆ ਪਰ ਉਨ੍ਹਾਂ ਦੇ ਪੈਰ ਨਹੀਂ ਜੰਮੇ। 1999 ਤੋਂ ਹੀ ਬਾਦਲ ਵੱਲੋਂ ਸੁਰਜੀਤ ਸਿੰਘ ਰੱਖੜਾ ਨੂੰ ਉਭਾਰਨਾ ਸ਼ੁਰੂ ਕਰ ਦਿੱਤਾ ਸੀ, ਜਦੋਂ ਉਸ ਨੂੰ ਪਟਿਆਲਾ ਲੋਕ ਸਭਾ ਦੀ ਟਿਕਟ ਦੇ ਕੇ ਚੋਣ ਲੜਾਈ। 2004 ਵਿਚ ਚੰਦੂਮਾਜਰਾ ਦੀ ਥਾਂ ਬਾਦਲ ਨੇ ਟਿਕਟ ਕੈਪਟਨ ਕੰਵਲਜੀਤ ਸਿੰਘ ਨੂੰ ਦਿੱਤੀ, ਉਸ ਵੇਲੇ ਪ੍ਰੋ. ਚੰਦੂਮਾਜਰਾ ਗਰੁੱਪ ਤੇ ਕੈਪਟਨ ਕੰਵਲਜੀਤ ਸਿੰਘ ਦੀ ਵਿਰੋਧਤਾ ਕਰਨ ਦੇ ਦੋਸ਼ ਵੀ ਲੱਗੇ ਪਰ ਕੈਪਟਨ ਕੰਵਲਜੀਤ ਸਿੰਘ ਦੇ ਦੇਹਾਂਤ ਮਗਰੋਂ ਚੰਦੂਮਾਜਰਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਨੇੜੇ ਆਉਣੇ ਸ਼ੁਰੂ ਹੋਏ ਤਾਂ ਉਸ ਤੋਂ ਬਾਅਦ ਵੀ ਸੁਰਜੀਤ ਸਿੰਘ ਰੱਖੜਾ ਦਾ ਧੜਾ ਤੇ ਪ੍ਰੋ. ਚੰਦੂਮਾਜਰਾ ਦਾ ਧੜਾ ਪਟਿਆਲਾ ਵਿਚ ਵੱਖੋ-ਵੱਖ ਢੰਗ ਨਾਲ ਕੰਮ ਕਰਦਾ ਰਿਹਾ। ਉਹ ਇਕ ਥਾਂ ਵੀ ਨਹੀਂ ਬੈਠਦੇ ਸਨ।

ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਰਤੀ ਕਮੇਟੀ ਬਣਾਈ ਤਾਂ ਪ੍ਰੇਮ ਸਿੰਘ ਚੰਦੂਮਾਜਰਾ ਤੇ ਸੁਰਜੀਤ ਸਿੰਘ ਰੱਖੜਾ ਦਾ ਧੜਾ ਇਕਜੁੱਟ ਹੋਏ ਤੇ ਇਕੱਠਿਆਂ ਪੱਤਰਕਾਰ ਮਿਲਣੀ ਵੀ ਕਰਦੇ ਦੇਖੇ ਗਏ, ਜਿਸ ਕਰਕੇ ਪਟਿਆਲਾ, ਫ਼ਤਿਹਗੜ੍ਹ ਸਾਹਿਬ, ਮੁਹਾਲੀ, ਸੰਗਰੂਰ ਜ਼ਿਲ੍ਹਿਆਂ ਵਿਚ ਇਨ੍ਹਾਂ ਦੇ ਇਕੱਠੇ ਹੋਣ ਨਾਲ ਭਰਤੀ ਕਮੇਟੀ ਨੂੰ ਕਾਫ਼ੀ ਹੁੰਗਾਰਾ ਮਿਲਿਆ। ਇਸ ਗਰੁੱਪ ਵਿਚ ਗੁਰਚਰਨ ਸਿੰਘ ਟੌਹੜਾ ਦਾ ਗਰੁੱਪ ਜਿਵੇਂ ਹਰਮੇਲ ਸਿੰਘ ਟੌਹੜਾ, ਸਤਵਿੰਦਰ ਸਿੰਘ ਟੌਹੜਾ ਨੇ ਵੀ ਸ਼ਮੂਲੀਅਤ ਕੀਤੀ ਹੈ, ਜਿਸ ਕਰਕੇ ਪਟਿਆਲਾ ਦੀ ਅਕਾਲੀ ਸਿਆਸਤ ਨਵੇਂ ਮੋੜ ਵੱਲ ਜਾ ਰਹੀ ਹੈ।

Advertisement
Author Image

Charanjeet Channi

View all posts

Advertisement