ਟੈਨਿਸ: ਮੇਨਸਿਕ ਨੇ ਮਿਆਮੀ ਓਪਨ ਖਿਤਾਬ ਜਿੱਤਿਆ
05:05 AM Apr 01, 2025 IST
Advertisement
ਮਿਆਮੀ ਗਾਰਡਨਜ਼ (ਅਮਰੀਕਾ), 31 ਮਾਰਚ
ਚੈੱਕ ਗਣਰਾਜ ਦੇ ਜਾਕੂਬ ਮੇਨਸਿਕ ਨੇ ਐਤਵਾਰ ਨੂੰ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ਨਾਲ ਹਰਾ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਵਿੱਚ ਪੁਰਸ਼ ਸਿੰਗਲਜ਼ ਖਿਤਾਬ ਜਿੱਤ ਲਿਆ ਹੈ। ਇਹ ਉਸ ਦਾ ਪਹਿਲਾ ਏਟੀਪੀ ਖਿਤਾਬ ਹੈ। ਮੈਚ ਸਾਢੇ ਪੰਜ ਘੰਟੇ ਤੋਂ ਵੱਧ ਦੇਰੀ ਨਾਲ ਸ਼ੁਰੂ ਹੋਇਆ। ਮੀਂਹ ਤੋਂ ਬਾਅਦ ਜ਼ਿਆਦਾ ਨਮੀ ਕਾਰਨ ਕੋਰਟ ’ਤੇ ਤਿਲਕਣ ਵੀ ਸੀ। ਇਸ ਤੋਂ ਇਲਾਵਾ ਜੋਕੋਵਿਚ ਦੀ ਅੱਖ ਵਿੱਚ ਵੀ ਇਨਫੈਕਸ਼ਨ ਸੀ। ਮੇਨਸਿਕ ਨੇ ਜੋਕੋਵਿਚ ਨੂੰ 7-6, 7-6 ਨਾਲ ਹਰਾਇਆ। ਇਸ ਤਰ੍ਹਾਂ 37 ਸਾਲਾ ਖਿਡਾਰੀ ਦੀ 100ਵੇਂ ਏਟੀਪੀ ਖਿਤਾਬ ਦੀ ਉਡੀਕ ਹੋਰ ਲੰਬੀ ਹੋ ਗਈ ਹੈ, ਜਦਕਿ ਮੇਨਸਿਕ ਏਲੀਟ ਕਲੱਬ ਵਿੱਚ ਸ਼ਾਮਲ ਹੋਣ ਲਈ ਤਿਆਰ ਨਜ਼ਰ ਆ ਰਿਹਾ ਹੈ। ਮੇਨਸਿਕ ਨੇ 14 ਏਸ ਲਾਏ ਅਤੇ ਸਿਰਫ਼ ਇੱਕ ਵਾਰ ਸਰਵਿਸ ਗੁਆਈ। ਚੈੱਕ ਗਣਰਾਜ ਦੇ ਖਿਡਾਰੀ ਨੇ ਮੈਚ ਪੁਆਇੰਟ ’ਤੇ ਸਰਵਿਸ ਵਿਨਰ ਨਾਲ ਖਿਤਾਬ ਜਿੱਤਿਆ। -ਏਪੀ
Advertisement
Advertisement
Advertisement
Advertisement